ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤੀ ਕ੍ਰਿਕੇਟ ਟੀਮ 'ਚ ਭਾਰੀ ਰੋਸ, ਇਹਨਾਂ ਖਿਡਾਰੀਆਂ ਨੇ ਟਵੀਟ ਕਰ ਜਤਾਇਆ ਗੁੱਸਾ

By  Jashan A February 15th 2019 09:08 PM

ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤੀ ਕ੍ਰਿਕੇਟ ਟੀਮ 'ਚ ਭਾਰੀ ਰੋਸ, ਇਹਨਾਂ ਖਿਡਾਰੀਆਂ ਨੇ ਟਵੀਟ ਕਰ ਜਤਾਇਆ ਗੁੱਸਾ,ਨਵੀਂ ਦਿੱਲੀ: ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ ਕਰੀਬ 44 ਜਵਾਨ ਸ਼ਹੀਦ ਹੋ ਗਏ ਹਨ।ਜਿਸ ਦੌਰਾਨ ਲੋਕਾਂ ‘ਚ ਕਾਫੀ ਰੋਸ ਜਤਾਇਆ ਜਾ ਰਿਹਾ ਹੈ।

ਇਸ ਮਾਮਲੇ ਵਿਚ ਕ੍ਰਿਕੇਟ ਜਗਤ ਵੀ ਪਿੱਛੇ ਨਾਂ ਰਿਹਾ, ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਹਮਲੇ ਨਾਲ ਖੁਦ ਨੂੰ ਦੁਖੀ ਦੱਸਦੇ ਹੋਏ ਸ਼ਹੀਦਾਂ ਲਈ ਸੋਗ ਵਿਅਕਤ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਟਵੀਟਰ ਅਕਾਉਂਟ ਤੇ ਪ੍ਰਤੀਕਿਿਰਆ ਦਿੱਤੀ ਹੈ।

ਇਸ ਤੋਂ ਇਲਾਵਾ ਵੀਰੇਂਦਰ ਸਹਿਵਾਗ ਨੇ ਵੀ ਆਪਣੇ ਟਵੀਟਰ ਅਕਾਉਂਟ ਤੇ ਲਿਖਆ ਹੈ, “ਜੰਮੂ ਕਸ਼ਮੀਰ ਵਿਚ ਸੀ.ਆਰ.ਪੀ.ਐਫ. ਤੇ ਕੀਤਾ ਗਿਆ ਹਮਲਾ,ਜਿਸ ਵਿਚ ਸਾਡੇ ਬਹਾਦਰ ਸਿਪਾਹੀ ਸ਼ਹੀਦ ਹੋਏ ਹਨ,ਵਾਸਤਵ ਵਿਚ ਬਹੁਤ ਤਕਲੀਫ ਦੇ ਰਿਹਾ ਹੈ।

-PTC News

Related Post