ਪੁਲਵਾਮਾ ਅੱਤਵਾਦੀ ਹਮਲੇ 'ਚ ਤਰਨਤਾਰਨ ਦਾ ਜਵਾਨ ਹੋਇਆ ਸ਼ਹੀਦ,ਪਰਿਵਾਰ 'ਚ ਛਾਇਆ ਮਾਤਮ

By  Jashan A February 15th 2019 02:00 PM

ਪੁਲਵਾਮਾ ਅੱਤਵਾਦੀ ਹਮਲੇ 'ਚ ਤਰਨਤਾਰਨ ਦਾ ਜਵਾਨ ਹੋਇਆ ਸ਼ਹੀਦ,ਪਰਿਵਾਰ 'ਚ ਛਾਇਆ ਮਾਤਮ,ਤਰਨਤਾਰਨ: ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ 4 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਹਨ।।ਇਸ ਵਿੱਚ ਦੀਨਾਨਗਰ ਦੇ ਆਰੀਆ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਵੀ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਿਆ ਹੈ।ਇਸ ਤੋਂ ਇਲਾਵਾ ਮੋਗਾ ਦੇ ਪਿੰਡ ਘਲੌਟੀ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ ਹੈ।

pulwama ਪੁਲਵਾਮਾ ਅੱਤਵਾਦੀ ਹਮਲੇ 'ਚ ਤਰਨਤਾਰਨ ਦਾ ਜਵਾਨ ਹੋਇਆ ਸ਼ਹੀਦ,ਪਰਿਵਾਰ 'ਚ ਛਾਇਆ ਮਾਤਮ

ਸ੍ਰੀ ਅਨੰਦਪੁਰ ਸਾਹਿਬ ਦਾ ਜਵਾਨ ਕੁਲਵਿੰਦਰ ਸਿੰਘ ਸ਼ਹੀਦ ਹੋ ਗਿਆ ਤੇ ਤਰਨਤਾਰਨ ਦਾ ਨੌਜਵਾਨ ਸੁਖਜਿੰਦਰ ਸਿੰਘ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਪੂਰੇ ਇਲਾਕੇ ‘ਚ ਮਾਤਮ ਦਾ ਮਾਹੌਲ ਛਾ ਗਿਆ ਹੈ।

pulwama ਪੁਲਵਾਮਾ ਅੱਤਵਾਦੀ ਹਮਲੇ 'ਚ ਤਰਨਤਾਰਨ ਦਾ ਜਵਾਨ ਹੋਇਆ ਸ਼ਹੀਦ,ਪਰਿਵਾਰ 'ਚ ਛਾਇਆ ਮਾਤਮ

ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਨ੍ਹਾਂ ਵਿਚ ਐੱਸ ਡੀ ਐੱਮ ਮੈਡਮ ਅਨੁਪ੍ਰੀਤ ਕੌਰ ਅਤੇ ਐੱਸਪੀ ਹੈੱਡਕੁਆਰਟਰ ਗੁਰਨਾਮ ਸਿੰਘ ਪੁੱਜੇ।

pulwama ਪੁਲਵਾਮਾ ਅੱਤਵਾਦੀ ਹਮਲੇ 'ਚ ਤਰਨਤਾਰਨ ਦਾ ਜਵਾਨ ਹੋਇਆ ਸ਼ਹੀਦ,ਪਰਿਵਾਰ 'ਚ ਛਾਇਆ ਮਾਤਮ

ਦੱਸ ਦੇਈਏ ਕਿ ਸੁਖਜਿੰਦਰ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਸਰਬਜੀਤ ਕੌਰ ਨਾਲ ਹੋਇਆ ਸੀ ਅਤੇ ਇਹਨਾਂ ਦਾ 8 ਮਹੀਨੇ ਦਾ ਇਕ ਲੜਕਾ ਗੁਰਜੋਤ ਸਿੰਘ ਹੈ। ਪਰਿਵਾਰ ਵਿਚ ਇਕ ਭਰਾ ਗੁਰਜੰਟ ਸਿੰਘ ਅਤੇ ਮਾਤਾ ਪਿਤਾ ਹਨ। ਪਰਿਵਾਰ ਵਿਚੋਂ ਭਰਾ ਨੇ ਮੋਦੀ ਸਰਕਾਰ ਕੋਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

-PTC News

Related Post