ਪੁਣੇ-ਮੁੰਬਈ ਹਾਈਵੇ 'ਤੇ ਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ, 5 ਲੋਕਾਂ ਦੀ ਮੌਤ

By  Shanker Badra March 2nd 2020 09:56 AM

ਪੁਣੇ-ਮੁੰਬਈ ਹਾਈਵੇ 'ਤੇ ਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ, 5 ਲੋਕਾਂ ਦੀ ਮੌਤ:ਮੁੰਬਈ : ਪੁਣੇ-ਮੁੰਬਈ ਹਾਈਵੇ 'ਤੇ ਬੀਤੀ ਰਾਤ ਰਾਏਗੜ੍ਹ ਜ਼ਿਲ੍ਹੇ 'ਚ ਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਅਤੇ ਇੱਕ ਜ਼ਖਮੀ ਹੋ ਗਿਆ ਹੈ। ਇਹ ਛੇ ਲੋਕ ਦੋ ਪਹੀਆ ਵਾਹਨ 'ਤੇ ਸਵਾਰ ਸਨ।

Pune-Mumbai Highway Road Accident, 5 Dead, 1 Injured in a Collision Between Three Motorcycles & Truck in Raigad ਪੁਣੇ-ਮੁੰਬਈ ਹਾਈਵੇ 'ਤੇਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ, 5 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਆਈਸ਼ਰ ਟੈਂਪੂ ਨੇ ਬੀਤੀ ਰਾਤ ਪੁਣੇ-ਮੁੰਬਈ ਤੋਂ ਪੁਰਾਣੇ ਰਾਜਮਾਰਗ ਨੂੰ ਜਾਂਦੇ ਸਮੇਂ 6 ਵਿਅਕਤੀਆਂ ਨੂੰ ਕੁਚਲ ਦਿੱਤਾ ਹੈ। ਇਹ ਹਾਦਸਾ ਰਾਤ 11 ਵਜੇ ਦੇ ਕਰੀਬ ਖੰਡਾਲਾ ਐਗ ਪੁਆਇੰਟ 'ਤੇ ਵਾਪਰਿਆ ਹੈ।

Pune-Mumbai Highway Road Accident, 5 Dead, 1 Injured in a Collision Between Three Motorcycles & Truck in Raigad ਪੁਣੇ-ਮੁੰਬਈ ਹਾਈਵੇ 'ਤੇਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਭਿਆਨਿਕ ਟੱਕਰ, 5 ਲੋਕਾਂ ਦੀ ਮੌਤ

ਇਹ ਹਾਦਸਾ ਦਸਤੂਰੀ ਵਿਖੇ ਵਾਪਰਿਆ ਹੈ, ਜੋ ਕਿ ਏੱਗ ਪੁਆਇੰਟ ਵਿਖੇ ਇਕ ਖ਼ਤਰਨਾਕ ਜੰਕਸ਼ਨ ਹੈ ਅਤੇ ਪੁਲਿਸ ਟੈਂਪੂ ਚਾਲਕ ਦੀ ਭਾਲ ਕਰ ਰਹੀ ਹੈ।

-PTCNews

Related Post