ਕਰਜ਼ੇ ਤੋਂ ਤੰਗ ਆ ਕੇ ਪੰਜਾਬ ਦੇ 2 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

By  Shanker Badra February 9th 2019 06:39 PM -- Updated: February 11th 2019 04:18 PM

ਕਰਜ਼ੇ ਤੋਂ ਤੰਗ ਆ ਕੇ ਪੰਜਾਬ ਦੇ 2 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ:ਫ਼ਰੀਦਕੋਟ: ਦੇਸ਼ ਵਿੱਚ ਸਭ ਤੋਂ ਮਾੜੀ ਆਰਥਿਕ ਹਾਲਤ ਕਿਸਾਨਾਂ ਦੀ ਹੈ।ਜਿਸ ਕਰਕੇ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ।ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ‘ਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਕੋਲ 2 ਏਕੜ ਜ਼ਮੀਨ ਸੀ ਅਤੇ ਉਸਦੇ ਦੇ ਸਿਰ ਕਰੀਬ 7 ਲੱਖ ਦਾ ਕਰਜ਼ਾ ਸੀ।

Punjab 2 farmers Reeling Under Debt Burder Suicide
ਕਰਜ਼ੇ ਤੋਂ ਤੰਗ ਆ ਕੇ ਪੰਜਾਬ ਦੇ 2 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਮ੍ਰਿਤਕ ਸੁਖਦੇਵ ਦਾ ਮੁੰਡਾ ਵੀ ਵਿਦੇਸ਼ ਗਿਆ ਹੋਇਆ ਹੈ ਪਰ ਉਹ ਵੀ ਹਾਲੇ ਤੱਕ ਉਥੇ ਸੈੱਟ ਨਹੀਂ ਹੋਇਆ ਹੈ।ਜਿਸਦੇ ਚਲਦੇ ਵੀ ਉਹ ਕਾਫੀ ਪ੍ਰੇਸ਼ਾਨ ਸੀ।ਜਿਸ ਕਰਕੇ ਕਰਜ਼ੇ ਦੇ ਸਤਾਏ ਸੁਖਦੇਵ ਸਿੰਘ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।

Punjab 2 farmers Reeling Under Debt Burder Suicide
ਕਰਜ਼ੇ ਤੋਂ ਤੰਗ ਆ ਕੇ ਪੰਜਾਬ ਦੇ 2 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ ਦੇ ਪਿੰਡ ਭੂੱਚੋ ਖੁਰਦ ਵਿੱਚ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਕਿਸਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ।ਇਸ ਕਿਸਾਨ ਦੇ ਸਿਰ ਆੜਤੀਆਂ ਦਾ 7 ਲੱਖ ਦਾ ਕਰਜ਼ਾ ਅਤੇ ਬੈਂਕਾਂ ਦਾ ਕਰਜ਼ਾ ਸੀ ,ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

Punjab 2 farmers Reeling Under Debt Burder Suicide
ਕਰਜ਼ੇ ਤੋਂ ਤੰਗ ਆ ਕੇ ਪੰਜਾਬ ਦੇ 2 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਲਈ ਦੱਸ ਦੇਈਏ ਕਿ ਮ੍ਰਿਤਕ ਮਨਜੀਤ ਸਿੰਘ ਦਾ ਆੜਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।ਜਿਸ ਤੋਂ ਬਾਅਦ ਉਸਨੇ ਜ਼ਹਿਰੀਲੀ ਚੀਜ਼ ਨਿਗਲ ਲਈ ਗਈ ਸੀ ਪਰ ਅੱਜ ਉਸਦੀ ਮੌਤ ਹੋ ਗਈ ਹੈ।

-PTCNews

Related Post