Blast In Rajpura : ਦਿੱਲੀ-ਰਾਜਪੁਰਾ ਰੇਲਵੇ ਟਰੈਕ ਤੇ ਜ਼ੋਰਦਾਰ ਧਮਾਕਾ; ਇੱਕ ਸ਼ਖਸ ਦੀ ਮੌਤ, ਰੇਲ ਪਟੜੀ ਨੂੰ ਨੁਕਸਾਨ

ਧਮਾਕੇ ਬਾਰੇ ਜਾਣਕਾਰੀ ਮਿਲਦੇ ਹੀ ਐੱਸ ਐੱਸ ਪੀ ਵਰੁਣ ਸ਼ਰਮਾ, ਘਨੌਰ ਦੇ ਡੀ ਐੱਸ ਪੀ ਦਲਜੀਤ ਵਿਰਕ ਅਤੇ ਘਨੌਰ ਦੇ ਐੱਸ ਐੱਚ ਓ ਗੁਰਮੁੱਖ ਸਿੰਘ ਵਿਰਕ ਤੇ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਘਟਨਾ ਮਗਰੋਂ ਰੇਲਵੇ ਵਿਭਾਗ ਨੇ ਆਵਾਜਾਈ ਰੋਕ ਦਿੱਤੀ ਹੈ।

By  Jasleen Kaur Gulati April 28th 2026 08:52 AM -- Updated: April 28th 2026 10:04 AM

Punjab blast: ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤੀਂ ਧਮਾਕਾ ਹੋਇਆ, ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਮੁੱਢਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਰੇਲ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ।

ਧਮਾਕੇ ਬਾਰੇ ਜਾਣਕਾਰੀ ਮਿਲਦੇ ਹੀ ਐੱਸਐੱਸਪੀ ਵਰੁਣ ਸ਼ਰਮਾ, ਘਨੌਰ ਦੇ ਡੀਐੱਸਪੀ ਦਲਜੀਤ ਵਿਰਕ ਅਤੇ ਘਨੌਰ ਦੇ ਐੱਸਐੱਚਓ ਗੁਰਮੁੱਖ ਸਿੰਘ ਵਿਰਕ ਤੇ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਘਟਨਾ ਮਗਰੋਂ ਰੇਲਵੇ ਵਿਭਾਗ ਨੇ ਆਵਾਜਾਈ ਰੋਕ ਦਿੱਤੀ ਹੈ।

 

ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹ ਘਟਨਾ ਰਾਤ ਨੂੰ ਮਾਲ ਗੱਡੀਆਂ ਲਈ ਬਣਾਏ ਗਏ ਰੇਲਵੇ ਟਰੈਕ 'ਤੇ ਵਾਪਰੀ। ਧਮਾਕਾ ਘੱਟ ਤੀਬਰਤਾ ਵਾਲਾ ਸੀ, ਜਿਸ ਨਾਲ ਕਾਫ਼ੀ ਨੁਕਸਾਨ ਹੋਣ ਤੋਂ ਬਚਿਆ। ਹਾਲਾਂਕਿ, ਧਮਾਕੇ ਨਾਲ ਟਰੈਕ ਨੂੰ ਨੁਕਸਾਨ ਪਹੁੰਚਿਆ ਸੀ, ਇਸ ਲਈ ਇਸ ਨੂੰ ਮੁਰੰਮਤ ਦੀ ਲੋੜ ਹੈ। ਇੱਕ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਜੋ ਵਿਅਕਤੀ ਰੇਲਵੇ ਟ੍ਰੇਕ ’ਤੇ ਧਮਾਕਾ ਕਰਨ ਲਈ ਆਇਆ ਸੀ ਉਸ ਦੀ ਵੀ ਇਸ ਧਮਾਕੇ ’ਚ ਮੌਤ ਹੋ ਗਈ ਹੈ। 

ਫਿਲਹਾਲ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ, ਅਤੇ ਇੱਕ ਫੋਰੈਂਸਿਕ ਟੀਮ ਨੇ ਨਮੂਨੇ ਲਏ ਹਨ ਅਤੇ ਜਾਂਚ ਕਰ ਰਹੀ ਹੈ। ਧਮਾਕੇ ਦੇ ਪਿੱਛੇ ਦਾ ਉਦੇਸ਼ ਅਤੇ ਦੋਸ਼ੀ ਦੀ ਪਛਾਣ ਜਲਦੀ ਹੀ ਪਤਾ ਲਗਾਈ ਜਾਵੇਗੀ।

Related Post