ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ , ਲੋਕ ਪ੍ਰੇਸ਼ਾਨ

By  Shanker Badra February 14th 2019 03:54 PM

ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ , ਲੋਕ ਪ੍ਰੇਸ਼ਾਨ:ਬਰਨਾਲਾ : ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫ਼ਰਵਰੀ ਤੋਂ ਲੈ ਕੇ 17 ਫ਼ਰਵਰੀ ਤੱਕ ਪੰਜ ਦਿਨਾਂ ਹੜਤਾਲ ਸ਼ੁਰੂ ਕੀਤੀ ਗਈ ਹੈ।ਇਸ ਦੇ ਕਾਰਨ ਬਰਨਾਲਾ ਦੇ ਸਾਰੇ ਕਰਮਚਾਰੀਆਂ ਵੱਲੋਂ ਵੀ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ।

Punjab All Ministry staff today second day continues strike ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ , ਲੋਕ ਪ੍ਰੇਸ਼ਾਨ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਿਸਟਰੀਅਲ ਸਟਾਫ਼ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੱਠਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦਾ 23 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਗਿਆ।ਇਸ ਤੋਂ ਬਿਨਾਂ ਡੀਏ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਗਈਆਂ ਅਤੇ 2004 ਤੋਂ ਬਾਅਦ ਕੰਟਰੀਬਿਊਟਰੀ ਪੈਨਸ਼ਨ ਸਕੀਮ ਵੀ ਬੰਦ ਕਰ ਦਿੱਤੀ ਗਈ ਹੈ।

Punjab All Ministry staff today second day continues strike ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ , ਲੋਕ ਪ੍ਰੇਸ਼ਾਨ

ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਬੀਤੇ ਸੱਤਰ ਸਾਲਾਂ ਅੰਦਰ ਸਭ ਤੋਂ ਨਿਕੰਮੀ ਸਰਕਾਰ ਹੈ।ਉਨ੍ਹਾਂ ਦੱਸਿਆ ਕਿ ਅੱਜ ਸਾਰੇ ਸਰਕਾਰੀ ਕਰਮਚਾਰੀ, ਮਜ਼ਦੂਰ ਅਤੇ ਕਿਸਾਨਾਂ ਸਮੇਤ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਉੱਤੇ 2400 ਸਾਲਾਨਾ ਟੈਕਸ ਨੂੰ ਜਜੀਆ ਟੈਕਸ ਕਰਾਰ ਦਿੱਤਾ।ਇਸ ਕਲਮਛੋੜ ਹੜਤਾਲ ਦਾ ਅਸਰ ਆਮ ਲੋਕਾਂ ਉੱਤੇ ਪੈ ਰਿਹਾ ਹੈ।

Punjab All Ministry staff today second day continues strike ਪੰਜਾਬ ਦੇ ਸਾਰੇ ਮਨਿਸਟਰੀਅਲ ਸਟਾਫ਼ ਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ ਹੜਤਾਲ , ਲੋਕ ਪ੍ਰੇਸ਼ਾਨ

ਇਸ ਮੌਕੇ ਆਪਣੀ ਘਰਵਾਲੀ ਦਾ ਵੋਟਰ ਕਾਰਡ ਬਣਵਾਉਣ ਆਏ ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਘਰਵਾਲੀ ਨੂੰ ਕੈਂਸਰ ਹੈ ਅਤੇ ਬੀਤੇ ਕਈ ਦਿਨਾਂ ਤੋਂ ਉਹ ਦਫ਼ਤਰ ਦੇ ਚੱਕਰ ਕੱਢ ਰਿਹਾ ਹੈ।ਉਸ ਨੇ ਦੱਸਿਆ ਕਿ ਸੰਗਰੂਰ ਵਿੱਚ ਸਥਿਤ ਕੈਂਸਰ ਹਸਪਤਾਲ ਵਾਲੇ ਉਸ ਦੀ ਘਰਵਾਲੀ ਦਾ ਵੋਟਰ ਕਾਰਡ ਮੰਗ ਰਹੇ ਹਨ ਪਰ ਉਸ ਦੀ ਘਰਵਾਲੀ ਦਾ ਵੋਟਰ ਕਾਰਡ ਨਾ ਬਣ ਸਕਣ ਕਾਰਨ ਉਸ ਦਾ ਇਲਾਜ਼ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ।

-PTCNews

Related Post