ਐਨ.ਸੀ.ਸੀ. ਕੈਡੇਟਸ ਨੇ ਅੰਮ੍ਰਿਤਸਰ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ,ਦੇਖੋ ਵੀਡੀਓ

By  Shanker Badra January 16th 2019 08:45 PM -- Updated: January 17th 2019 03:44 PM

ਐਨ.ਸੀ.ਸੀ. ਕੈਡੇਟਸ ਨੇ ਅੰਮ੍ਰਿਤਸਰ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ,ਦੇਖੋ ਵੀਡੀਓ:ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਸੂਬੇ ‘ਚ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਤੇ ਚਰਚਿਤ ਮੁੱਦਾ ਰਿਹਾ ਹੈ।ਨਸ਼ਿਆਂ ਦੀ ਦਲਦਲ ਵਿਚੋਂ ਪੰਜਾਬ ਨੂੰ ਕੱਢਣ ਲਈ ਜਿਥੇ ਹਰ ਵਿਅਕਤੀ, ਸਿਆਸੀ ਆਗੂ ਤੇ ਸਮਾਜ ਚਿੰਤਕ ਚਿੰਤਾ ਤੇ ਚਿੰਤਨ ਵਿਚ ਲੱਗੇ ਰਹੇ ਹਨ।

Punjab Battalion NCC Cadets Amritsar drugs Against Awareness March ਐਨ.ਸੀ.ਸੀ. ਕੈਡੇਟਸ ਨੇ ਅੰਮ੍ਰਿਤਸਰ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ,ਦੇਖੋ ਵੀਡੀਓ

ਓਥੇ ਹੀ ਸਕੂਲ ਦੇ ਬੱਚਿਆਂ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਭਰਵੀਂ ਤੇ ਸ਼ਾਨਦਾਰ ਰੈਲੀ ਕੱਢੀ ਗਈ ਹੈ।

Punjab Battalion NCC Cadets Amritsar drugs Against Awareness March ਐਨ.ਸੀ.ਸੀ. ਕੈਡੇਟਸ ਨੇ ਅੰਮ੍ਰਿਤਸਰ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ,ਦੇਖੋ ਵੀਡੀਓ

11 ਪੰਜਾਬ ਬਟਾਲੀਅਨ ਐਨ.ਸੀ.ਸੀ.ਕੈਡਿਟਾਂ ਅੰਮ੍ਰਿਤਸਰ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ ਕੀਤਾ ਗਿਆ ਹੈ।ਜਿਸ ਵਿੱਚ ਸਿਦਾਨਾ ਅੰਤਰਰਾਸ਼ਟਰੀ ਸਕੂਲ ਅੰਮ੍ਰਿਤਸਰ ਦੇ ਸੈਂਕੜੇ ਨੇ ਹਿੱਸਾ ਲਿਆ ਹੈ।ਇਨ੍ਹਾਂ ਬੱਚਿਆਂ ਵੱਲੋਂ ਸ਼ਹਿਰ 'ਚ ਘੁੰਮ ਕੇ ਨਸ਼ਿਆਂ ਤੋਂ ਦੂਰ ਰਹਿਣਾ ਦਾ ਸੱਦਾ ਦਿੱਤਾ ਗਿਆ ਹੈ।

Punjab Battalion NCC Cadets Amritsar drugs Against Awareness March ਐਨ.ਸੀ.ਸੀ. ਕੈਡੇਟਸ ਨੇ ਅੰਮ੍ਰਿਤਸਰ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕਤਾ ਮਾਰਚ,ਦੇਖੋ ਵੀਡੀਓ

ਇਸ ਦੌਰਾਨ ਐਨ.ਸੀ.ਸੀ.ਅੰਮ੍ਰਿਤਸਰ ਗਰੁੱਪ ਦੇ ਕੈਡਿਟਸ ਵਲੋਂ ‘ਹਰ ਇਕ, ਬਚਾਏ ਇਕ’ ਅਤੇ ‘ਹਰ ਇਕ, ਪੌਦਾ ਲਗਾਏ ਇਕ’ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਗਰੁੱਪ ਦੇ ਸਾਰੇ ਕੈਡਿਟ ਆਪਣੇ ਕਿਸੇ ਇਕ ਅਜਿਹੇ ਵਿਅਕਤੀ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਜੋ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ।

-PTCNews

Related Post