Punjab Breaking News Live: ਮੁੜ ਹੋਈ ਬੇਅਦਬੀ, ਇਤਿਹਾਸਿਕ ਗੁਰਦੁਆਰਾ ਸਾਹਿਬ 'ਚ ਨੌਜਵਾਨ ਨੇ ਦਿੱਤਾ ਸ਼ਰਮਨਾਕ ਘਟਨਾ ਨੂੰ ਅੰਜਾਮ
ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਨਸ਼ਾ ਮੁਕਤ ਬਣਾਏ ਜਾਣ ਦਾ ਮੁੱਦਾ ਲੋਕ ਸਭਾ ਵਿੱਚ ਰੱਖਿਆ ਜਾਂਦਾ ਰਿਹਾ ਹੈ ਅਤੇ ਲਗਾਤਾਰ ਲੋਕ ਸਭਾ ਦੇ ਦੋ ਸ਼ੈਸ਼ਨਾਂ 2019 ਤੇ 2022 ਵਿੱਚ ਡਰੱਗ ਦੇ ਮਸਲਾ ਬਹੁਤ ਗੰਭੀਰਤਾ ਨਾਲ ਕੇਂਦਰ ਸਰਕਾਰ ਅੱਗੇ ਰੱਖਿਆ ਸੀ। ਜਦੋਂ ਇਹ ਮਸਲਾ ਲੋਕ ਸਭਾ ਵਿੱਚ ਔਜਲਾ ਵੱਲੋਂ ਰੱਖਿਆ ਗਿਆ ਉਸ ਸਮੇਂ ਭਾਰਤ ਦੇ ਗ੍ਰਹਿ ਮੰਤਰੀ ਦੋਵੇਂ ਸਦਨਾਂ ਦੌਰਾਨ ਮੌਜੂਦ ਸਨ ਤੇ ਬਹੁਤ ਹੀ ਬਾਰੀਕੀ ਨਾਲ ਇਸ ਮਸਲੇ ਦੇ ਬਾਰੇ ਉਨ੍ਹਾਂ ਵੱਲੋਂ ਸੁਣਿਆ ਜਾ ਰਿਹਾ ਸੀ। ਔਜਲਾ ਨੇ ਕਿਹਾ ਕਿ ਮੇਰੀਆਂ ਤਮਾਮ ਕੌਸ਼ਿਸ਼ਾਂ ਅਤੇ ਵਾਰ ਵਾਰ ਕੇਂਦਰ ਸਰਕਾਰਾਂ ਤੱਕ ਨਸ਼ਿਆਂ ਦੇ ਮੁੱਦੇ ਤੇ ਅਹਿਮ ਕਦਮ ਚੁੱਕੇ ਜਾਣ ’ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਵਿੱਚ ਖੋਲ੍ਹਣ ਦਾ ਜੋ ਐਲਾਨ ਕੀਤਾ ਹੈ, ਉਸ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ। ਇਸਦੇ ਨਾਲ ਪੰਜਾਬ ਸਰਕਾਰ ਦਾ ਵੀ ਧੰਨਵਾਦੀ ਹਾਂ ਜਿਸਨੇ ਇਸ ਦਫ਼ਤਰ ਲਈ ਜ਼ਮੀਨ ਦਿੱਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੂਰੋਹਿਤ ਵੱਲੋਂ ਸੂਬੇ ਦੇ ਸੰਵਿਧਾਨਕ ਮੁਖੀ ਵਜੋਂ ਪੰਜਾਬ ਸਰਕਾਰ ਨੂੰ ਭੇਜੇ ਜਵਾਬ 'ਤੇ ਤਸੱਲੀ ਪ੍ਰਗਟ ਕਰਦਿਆਂ ਆਸ ਕੀਤੀ ਹੈ ਕਿ ਉਹ ਭਵਿੱਖ ਅੰਦਰ ਵੀ ਕਾਨੂੰਨ ਮੁਤਾਬਕ ਹੀ ਫੈਸਲਾ ਕਰਨਗੇ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੋਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਪੰਜਾਬ ਵੱਲੋਂ ਭੇਜੇ ਜਵਾਬ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਭਵਿੱਖ ਵਿੱਚ ਗੈਰ-ਸੰਵਿਧਾਨਕ ਅਤੇ ਆਪਹੁਦਰੇ ਫੈਸਲਿਆਂ ਤੋਂ ਬਚਣਾ ਚਾਹੀਦਾ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਸਖਤ ਕਾਰਵਾਈ ਕਰਦਿਆਂ ਹੋਇਆ ਅਜਿਹੇ ਸਾਜਿਸ਼ ਕਰਤਾ ਅਤੇ ਘਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬੇਪਰਦ ਕਰੇ ਤਾਂ ਜੋ ਕੋਈ ਐਸੀਆਂ ਘਟਨਾਵਾਂ ਨੂੰ ਦੁਬਾਰਾ ਕਰਨ ਦੀ ਹਿੰਮਤ ਨਾ ਕਰੇ। ਸਿੰਘ ਸਾਹਿਬ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਉਹ ਸੁਚੇਤ ਹੋ ਕੇ ਸੇਵਾ ਸੰਭਾਲ ਕਰਨ ਅਤੇ ਹਰ ਵੇਲੇ ਇੱਕ ਸਿੰਘ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਤਾਇਨਾਤ ਰਹੇ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਾਵਨ ਸਰੂਪ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਹੈ। ਜਿਸ ਕਾਰਨ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਇਹ ਕੋਈ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹਨ।
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਰਨਛੋਹ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ।
ਮਹੱਲਾ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਇੱਥੇ ਸ਼ਰੇਆਮ ਚਿੱਟਾ ਵਿੱਕ ਰਿਹਾ ਹੈ। ਚਿੱਟਾ ਪੀਣ ਵਾਲੇ ਨੌਜਵਾਨ ਮੁਹੱਲੇ ਦੀ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ ਨਾਲ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ। ਜਿਸ ਮਗਰੋਂ ਵਿਧਾਇਕ ਸਾਹਿਬ ਨੇ ਕੋਠੀ ਤੋਂ ਬਾਹਰ ਆ ਕੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਅਤੇ ਕਿਹਾ ਕਿ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਮਹੱਲਾ ਨਿਵਾਸੀਆਂ ਦਾ ਆਖਣਾ ਹੈ ਕਿ ਮੁਹੱਲੇ ਦੇ ਵਿੱਚ ਰਾਤ ਦਿਨ ਚਿੱਟਾ ਪੀਣ ਵਾਲੇ ਮੁੰਡੇ ਸ਼ਰੇਆਮ ਘੁੰਮਦੇ ਹਨ, ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਸ ਦੀ ਫਰਿਆਦ ਲੈ ਕੇ ਵਿਧਾਇਕ ਕੋਲੇ ਅੱਜ ਆਏ ਅਤੇ ਉਹਨਾਂ ਕੋਈ ਗੱਲਬਾਤ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਨੂੰ ਵੋਟਾਂ ਪਾ ਜਿਤਾਇਆ ਅਤੇ ਹੁਣ ਮੁਹੱਲਾ ਨਿਵਾਸੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਲਟਾ ਵਿਧਾਇਕ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ 'ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਚਿੱਟਾ ਤਾਂ ਪੂਰੇ ਪੰਜਾਬ ਵਿੱਚ ਹੀ ਵਿੱਕ ਰਿਹਾ ਹੈ।'
ਬਨੂੜ ਬੈਰੀਅਰ ਦੇ ਨਜ਼ਦੀਕ ਇੱਕ ਇਨੋਵਾ ਗੱਡੀ (PB-65-BA-7451) ਵਿਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਦਿਲੀਪ੍ਰੀਤ ਸਿੰਘ ਪੁੱਤਰ ਬਲਵਿੰਦਰ (26) ਵਾਸੀ ਮਨੌਲੀ ਸੂਰਤ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਕੋਈ ਜ਼ਹਿਰਲਾ ਪਦਾਰਥ ਖਾਣ ਨਾਲ ਉਕਤ ਵਿਅਕਤੀ ਵੱਲੋਂ ਆਤਮਹੱਤਿਆ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
_967ca45533645b301ab8349a4d72a1e9_1280X720.webp)
ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਹਲਕਾ ਸਨੌਰ ਦੇ ਲਈ ਹੜ੍ਹ ਪੀੜ੍ਹਤਾਂ ਲਈ ਰਾਸ਼ਨ ਅਤੇ ਪਸ਼ੂਆਂ ਦੇ ਲਈ ਚਾਰਾ 25 ਟਰਾਲੀਆਂ ਨੂੰ ਵੱਖ-ਵੱਖ ਥਾਵਾਂ ਲਈ ਰਵਾਨਾ ਕੀਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਸਰਕਾਰੀ ਤੰਤਰ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਫੋਟੋਆਂ ਲਗਾਉਣ ਵੱਲ ਧਿਆਨ ਨਾ ਦੇਣ ਸਗੋਂ ਪ੍ਰਸ਼ਾਸਨ ਨੂੰ ਚੁਸਤ ਕਰਕੇ ਲੋਕਾਂ ਦੀ ਮਦਦ ਕਰਨ।
ਅੰਮ੍ਰਿਤਸਰ ਦੀ ਅਦਾਲਤ ‘ਚ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਓਪੀ ਸੋਨੀ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਹੈ।
ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 2,381 ਕਰੋੜ ਰੁਪਏ ਦੀ ਕੀਮਤ ਦੇ 1.40 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਆਪਰੇਸ਼ਨ ਦੌਰਾਨ ਡਿਜੀਟਲ ਮਾਧਿਅਮ ਰਾਹੀਂ ਮੌਜੂਦ ਸਨ। ਵੱਖ-ਵੱਖ ਸ਼ਹਿਰਾਂ ਵਿਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਸੀ ਅਤੇ ਸ਼ਾਹ ਨੇ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' 'ਤੇ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਦੌਰਾਨ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਕਾਰਵਾਈ ਨੂੰ ਦੇਖਿਆ। ਸਭ ਤੋਂ ਵੱਧ ਨਸ਼ੇ ਮੱਧ ਪ੍ਰਦੇਸ਼ ਵਿੱਚ ਨਸ਼ਟ ਕੀਤੇ ਗਏ।
Addressing the Regional Conference on 'Drug Trafficking and National Security'. Today, about 1,44,000 kgs of seized drugs will be destroyed in various parts of the country.
— Amit Shah (@AmitShah) July 17, 2023
https://t.co/A8Ju29Ll1p
ਯਮੁਨਾ ਦੇ ਕੰਢੇ ਸਬਜ਼ੀਆਂ ਦੀ ਫ਼ਸਲ ਬਰਬਾਦ ਹੋ ਗਈ ਹੈ, ਇਸ ਲਈ ਹੁਣ ਦਿੱਲੀ ਵਾਸੀਆਂ ਨੂੰ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ 'ਤੇ ਨਿਰਭਰ ਰਹਿਣਾ ਪਵੇਗਾ। ਵੈਸੇ ਵੀ ਦੂਜੇ ਰਾਜਾਂ ਵਿੱਚ ਵੀ ਭਾਰੀ ਮੀਂਹ ਕਾਰਨ ਦਿੱਲੀ ਦੀਆਂ ਮੰਡੀਆਂ ਵਿੱਚ ਆਮਦ ਬਹੁਤ ਘੱਟ ਹੈ। ਇਸ ਲਈ ਸਬਜ਼ੀਆਂ ਦੇ ਭਾਅ ਵਧਦੇ ਰਹਿਣਗੇ।
ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ। ਦੁਪਹਿਰ 1 ਵਜੇ ਪਾਣੀ ਦਾ ਪੱਧਰ 205.84 ਮੀਟਰ ਦਰਜ ਕੀਤਾ ਗਿਆ।
ਅੰਮ੍ਰਿਤਸਰ ਦੇ ਮੁਧਲ ਪਿੰਡ ਵਿਖੇ 10 ਸਾਲਾ ਸੁਖਮਨਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਾਂਤਰਿਕ ਦੇ ਕਹਿਣ ‘ਤੇ ਗੁਆਂਢੀਆਂ ਨੇ ਬਲੀ ਦਿੱਤੀ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਮੈਰਿਜ ਪੈਲੇਸ ਨਹੀਂ ਚੱਲ ਰਿਹਾ ਸੀ। ਸਨਿਫਰ ਡਾਗ ਨੇ ਪੁਲਿਸ ਨੂੰ ਦੋਸ਼ੀਆਂ ਦੇ ਘਰ ਤੱਕ ਪਹੁੰਚਾਇਆ। ਕਾਬਿਲੇਗੌਰ ਹੈ ਕਿ 12 ਜੁਲਾਈ ਨੂੰ ਬੱਚੀ ਲਾਪਤਾ ਹੋਈ ਸੀ। ਜਿਸ ਦੀ 14 ਜੁਲਾਈ ਨੂੰ ਪਿੰਡ ਦੀ ਹੀ ਇੱਕ ਹਵੇਲੀ ਚੋਂ ਲਾਸ਼ ਮਿਲੀ ਸੀ।
ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਨਾਲ ਲੰਘਦੇ ਚਾਂਦਪੁਰਾ ਬੰਨ੍ਹ ਵਿੱਚ ਪਾੜ ਪੈਣ ਕਾਰਨ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਉੱਥੇ ਹੀ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣ ਲੱਗਾ ਹੈ ਅਤੇ ਹੁਣ ਵੀਰੇਵਾਲਾ ਡੋਗਰਾ ਵਿੱਚ ਪਾਣੀ ਆ ਗਿਆ ਹੈ। ਲੋਕਾਂ ਦੇ ਘਰਾਂ ਵਿੱਚ ਅਤੇ ਲੋਕ ਲਗਾਤਾਰ ਬਚਾਅ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਹੜ੍ਹਾ ਕਾਰਨ ਪੰਜਾਬ ਦੇ ਕਈ ਪਿੰਡਾਂ ‘ਚ ਹਾਲਾਤ ਕਾਫੀ ਜਿ਼ਆਦਾ ਮਾੜੇ ਬਣੇ ਹੋਏ ਹਨ ਜਿਸ ਕਾਰਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਇਕ ਚੀਜ਼ ਦੀ ਕਾਫੀ ਜਿ਼ਆਦਾ ਲੋੜ ਹੈ। ਇਸੇ ਨੂੰ ਮੁੱਖ ਰੱਖਦਿਆ ਹੋਇਆ ਹੀ ਅੱਜ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਤੋਂ ਕਿਸਾਨਾਂ ਵਲੋਂ ਪਸ਼ੂਆਂ ਲਈ ਬਾਜਰੇ ਨਾਲ ਭਰੀਆਂ 6 ਟਰਾਲੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਭੇਜੀਆਂ ਗਈਆਂ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਨ੍ਹਾਂ ਵਲੋਂ ਇਹ ਸੇਵਾ ਦੁਬਾਰਾ ਵੀ ਭੇਜੀ ਜਾਵੇਗੀ।
ਕ੍ਰਿਕਟ ਪ੍ਰਸ਼ੰਸਕਾਂ ਦਾ ਜਨੂੰਨ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਸਿਰ ਚੜ ਬੋਲਦਾ ਹੈ। ਜੇਕਰ ਗੱਲ ਭਾਰਤ-ਪਾਕਿਸਤਾਨ ਮੈਚ ਦੀ ਹੈ ਤਾਂ ਉਤਸੁਕਤਾ ਵੱਖਰੇ ਪੱਧਰ ਦੀ ਹੈ। ਇਸ ਸਾਲ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ (ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ ਮੈਚ) ਅਕਤੂਬਰ ਵਿੱਚ ਅਹਿਮਦਾਬਾਦ ਵਿੱਚ ਹੋਣਾ ਹੈ। World Cup 'ਚ ਭਾਰਤ-ਪਾਕਿਸਤਾਨ ਦੇ ਮੈਚ ਦਾ ਅਜਿਹਾ ਕ੍ਰੇਜ਼, ਫਲਾਈਟ ਦੇ ਖਰਚੇ ਨੇ ਉਡਾਏ ਪ੍ਰਸ਼ੰਸਕਾਂ ਦੇ ਹੋਸ਼
ਕੇਦਾਰਨਾਥ ਧਾਮ ਮੰਦਿਰ ਦੇ ਅੰਦਰ ਫੋਟੋਗ੍ਰਾਫੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਮੰਦਰ ਕਮੇਟੀ ਨੇ ਸਾਈਨ ਬੋਰਡ ਵੀ ਲਗਾ ਦਿੱਤੇ ਹਨ। ਜਿਸਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ।
ਪਟਿਆਲਾ ‘ਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਭਾਰੀ ਭਰ ਗਿਆ ਜਿਸ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਰਿਹਾ। ਫਿਲਹਾਲ ਹੁਣ ਪ੍ਰਸ਼ਾਸਨ ਵੱਲੋਂ ਰਾਹਤ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਦੀ ਕਾਉਂਸਲਿੰਗ ਨੂੰ ਲੈ ਕੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਜਿਹੜੇ ਵਿਦਿਆਰਥੀ ਸਮੇਂ ਸਿਰ (17-18 ਜੁਲਾਈ) ਕਾਉਂਸਲਿੰਗ ਲਈ ਹਾਜ਼ਰ ਹੋਣ ਤੋਂ ਅਸਮਰੱਥ ਹਨ, ਉਨ੍ਹਾਂ ਲਈ ਵੱਖਰੇ ਇੰਤਜ਼ਾਮ ਕੀਤੇ ਜਾਣਗੇ। ਇੰਤਜ਼ਾਮ ਦੀ ਜਾਣਕਾਰੀ ਕੱਲ੍ਹ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ ਜਾਵੇਗੀ।
ਹਿਮਾਚਲ ਪ੍ਰਦੇਸ਼ 'ਚ ਮੌਸਮ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਹਫਤੇ ਸੂਬੇ ਦੇ ਕਈ ਹਿੱਸਿਆਂ 'ਚ ਮੀਂਹ ਅਤੇ ਨਦੀਆਂ ਦੇ ਵਹਿਣ ਕਾਰਨ ਹੋਈ ਤਬਾਹੀ ਤੋਂ ਬਾਅਦ ਇਕ ਵਾਰ ਫਿਰ ਬੱਦਲ ਫਟਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇੱਥੇ ਕੁੱਲੂ ਦੇ ਇੱਕ ਪਿੰਡ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ,ਡੀਐੱਸਪੀ ਹੈੱਡਕੁਆਰਟਰ ਅਨੁਸਾਰ ਕੁੱਲੂ ਦੇ ਕਿਆਸ ਪਿੰਡ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ 9 ਵਾਹਨ ਵੀ ਨੁਕਸਾਨੇ ਗਏ।
Himachal Pradesh | One dead, 3 injured and 9 vehicles damaged in a cloud burst in Kullu’s Kias village: DSP Headquarter Rajesh Thakur
— ANI (@ANI) July 17, 2023
ਦਿੱਲੀ ਵਿੱਚ ਲਾਲ ਕਿਲ੍ਹੇ ਦੇ ਪਿੱਛੇ ਸੜਕ ਤੋਂ ਪਾਣੀ ਘਟ ਗਿਆ ਹੈ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਆਤਿਸ਼ੀ ਨੇ ਟਵੀਟ 'ਚ ਲਿਖਿਆ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪੀਡਬਲਯੂਡੀ ਦੀ ਸਾਰੀ ਰਾਤ ਦੀ ਮਿਹਨਤ ਨਾਲ ਲਾਲ ਕਿਲੇ ਦੇ ਪਿੱਛੇ ਵਾਲੀ ਸੜਕ ਤੋਂ ਪਾਣੀ ਸਾਫ਼ ਹੋ ਗਿਆ ਹੈ। ਫਿਲਹਾਲ ਸਿਰਫ ਸੜਕ ਤੋਂ ਚਿੱਕੜ ਦੀ ਸਫਾਈ ਕੀਤੀ ਜਾ ਰਹੀ ਹੈ। ਕੁਝ ਸਮੇਂ ਵਿੱਚ ਇਹ ਸੜਕ ਆਵਾਜਾਈ ਲਈ ਖੁੱਲ੍ਹ ਜਾਵੇਗੀ।
ਬੀਐਸਐਫ ਦੇ ਜਵਾਨਾਂ ਨੇ ਐਤਵਾਰ ਸ਼ਾਮ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਾਸੀਮਪੁਰਾ ਨੇੜੇ ਪਾਕਿਸਤਾਨੀ ਡਰੋਨ ਨੂੰ ਫੜਿਆ ਹੈ। ਫੋਰਸ ਦੇ ਜਵਾਨਾਂ ਨੇ ਇਹ ਡਰੋਨ ਪਿੰਡ ਦੇ ਇੱਕ ਖੇਤ ਵਿੱਚੋਂ ਬਰਾਮਦ ਕੀਤਾ ਹੈ। ਬੀਐਸਐਫ ਨੇ ਜਾਂਚ ਤੋਂ ਬਾਅਦ ਡਰੋਨ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ। ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੇ ਜਵਾਨ ਐਤਵਾਰ ਸ਼ਾਮ ਹਸੀਮਪੁਰਾ ਪਿੰਡ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ਾਮ ਕਰੀਬ 5.10 ਵਜੇ ਜਵਾਨਾਂ ਨੂੰ ਇਕ ਖੇਤ 'ਚ ਡਰੋਨ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਵਾਨਾਂ ਨੇ ਖੇਤ 'ਚ ਪਿਆ ਹੈਕਸਾਡ੍ਰੋਨ ਬਰਾਮਦ ਕੀਤਾ।
Punjab | A search operation was launched yesterday by BSF on the outskirts of Hasimpura village in Amritsar district. During the search at about 05:10 pm, BSF troops recovered a drone (Hexacopter) from the farming field adjacent to Hasimpura village: Border Security Force pic.twitter.com/mdPiOoUDMZ
— ANI (@ANI) July 16, 2023
ਮੀਂਹ ਅਤੇ ਹੜ੍ਹਾਂ ਕਾਰਨ ਬੰਦ ਪਏ ਪੰਜਾਬ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 17 ਜੁਲਾਈ ਯਾਨੀ ਅੱਜ ਨੂੰ ਆਮ ਦਿਨਾਂ ਵਾਂਗ ਖੁੱਲ੍ਹਣਗੇ। ਐਤਵਾਰ ਨੂੰ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਸਿੰਚਾਈ ਵਿਭਾਗ, ਲੋਕ ਨਿਰਮਾਣ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੂਲਾਂ ਦੀਆਂ ਇਮਾਰਤਾਂ ਵਿਦਿਆਰਥੀਆਂ ਲਈ ਸੁਰੱਖਿਅਤ ਹਨ। ਪੰਜਾਬ ਦੇ 100 ਪਿੰਡ ਅਜੇ ਵੀ ਹੜ੍ਹ ਦੀ ਲਪੇਟ 'ਚ!, ਅੱਜ ਤੋਂ ਖੁੱਲ੍ਹਣਗੇ ਸਕੂਲ
Punjab Breaking News Live:: ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰੇ ਸੂਬੇ 'ਚ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਹੜ੍ਹਾਂ ਦੀ ਸਥਿਤੀ ਤੋਂ ਉੱਭਰ ਰਹੇ ਪੰਜਾਬ ਨੂੰ ਬਿਮਾਰੀਆਂ ਦਾ ਡਰ ਸਤਾਉਣ ਲੱਗਾ ਹੈ। ਇਸ ਤੋਂ ਇਲਾਵਾ ਮੂਨਕ ਬਲਾਕ ਦੇ ਪਿੰਡ ਹੜਾਂ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਟਰੈਕਟਰ ਟੁੱਟੀ ਸੜਕ ਵਿੱਚ ਡਿੱਗ ਗਿਆ। ਟਰਾਲੀ ਵਿੱਚ ਕਰੀਬ 35 ਲੋਕ ਬੈਠੇ ਸਨ ਅਤੇ ਸਾਰੀ ਰਾਹਤ ਸਮੱਗਰੀ ਰੁੜ੍ਹ ਗਈ।
- PTC NEWS