ਕੈਪਟਨ ਵੱਲੋਂ ਓ.ਓ.ਏ.ਟੀਜ਼ ਤੇ ਹੋਰ ਨਸ਼ਾ ਛੁਡਾਊ ਕੇਂਦਰਾਂ ਨੂੰ ਆਧਾਰ ਨਾਲ ਜੋੜਨ ਦੇ ਨਿਰਦੇਸ਼

By  Shanker Badra July 24th 2018 08:59 PM -- Updated: July 24th 2018 09:03 PM

ਕੈਪਟਨ ਵੱਲੋਂ ਓ.ਓ.ਏ.ਟੀਜ਼ ਤੇ ਹੋਰ ਨਸ਼ਾ ਛੁਡਾਊ ਕੇਂਦਰਾਂ ਨੂੰ ਆਧਾਰ ਨਾਲ ਜੋੜਨ ਦੇ ਨਿਰਦੇਸ਼:ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਦੀਆਂ ਸਰਕਾਰੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਤੇ ਨਿੱਜੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਨਾਲ ਓ.ਓ.ਏ.ਟੀ ਦੇ ਨੈਟਵਰਕ ਨੂੰ ਮਜ਼ਬੂਤ ਬਨਾਉਣ ਵਾਸਤੇ ਇਨ੍ਹਾਂ ਨੂੰ ਆਧਾਰ ਦੇ ਨਾਲ ਜੋੜਨ ਦੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।ਇਸ ਦੇ ਨਾਲ ਹੀ ੳਨ੍ਹਾਂ ਨੇ ਸਕਕਾਰ ਵਲੋਂ ਚਲਾਏ ਜਾਂਦੇ ਕੇਂਦਰਾਂ ਵਿਚ ਲਏ ਜਾਂਦੇ 200 ਰੁਪਏ ਦਾਖਲਾ ਚਾਰਜ ਨੂੰ ਵੀ ਮੁਆਫ ਕਰਨ ਦੇ ਹੁਕਮ ਦਿੱਤੇ ਹਨ।ਵੱਖ-ਵੱਖ ਕੇਂਦਰਾਂ ਵਿੱਚ ਆਉਣ ਵਾਲੇ ਨਸ਼ੇ ਦੇ ਆਦੀਆਂ ਲਈ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਐਲਾਨੇ ਗਏ ਮੁਫ਼ਤ ਇਲਾਜ ਤੋਂ ਇਹ ਦਾਖਲਾ ਚਾਰਜਿਜ ਦੀ ਮੁਆਫੀ ਵੱਖਰੀ ਹੈ।

ਅੱਜ ਇਥੇ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਦੀ ਪ੍ਰਗਤੀ ਦਾ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ ਐਸ ਪੀਜ਼ /ਸੀ.ਪੀਜ਼ ਨਾਲ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਧਾਰ ਦੇ ਨਾਲ ਇਨ੍ਹਾਂ ਕੇਂਦਰਾਂ ਨੂੰ ਜੋੜਨ ਨਾਲ ਡੁਪਲੀਕੇਟ ਰਜਿਸਟਰੇਸ਼ਨ ਤੋਂ ਬਚਿਆ ਜਾ ਸਕੇਗਾ।ਮੁੱਖ ਮੰਤਰੀ ਨੇ ਦੱਸਿਆ ਕਿ ਪੀੜਤਾਂ,ਉਨ੍ਹਾਂ ਦੇ ਪਰਿਵਾਰਾਂ ਅਤੇ ਸੂਹੀਆਂ ਲਈ ਸੁਖਾਲੀ ਅਤੇ ਭਰੋਸੇਮੰਦ ਪਹੁੰਚ ਵਾਸਤੇ ਦੋ ਹੈਲਪ ਲਾਈਨਾਂ 24 ਘੰਟੇ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਪੁਲਿਸ ਦੀ ਹੈਲਪ ਲਾਈਨ 181 ਅਤੇ ਸਿਹਤ ਵਿਭਾਗ ਦੀ 104 ਹੈ।

ਕੁੱਝ ਨਿੱਜੀ ਕੇਂਦਰਾਂ ਦੀ ਪ੍ਰਤੀਦਿਨ ਬੂਪਰੈਨੋਫਿਨ ਦੀ 1 ਲੱਖ ਤੋਂ ਵੱਧ ਵਿਕਰੀ ਹੋਣ ਦੀਆਂ ਰਿਪੋਰਟਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਡਰੱਗ ਦੀ ਵਿਕਰੀ ਵਿਰੁੱਧ ਜ਼ੋਰਦਾਰ ਕਾਰਵਾਈ ਕਰਨ ਲਈ ਪੁਲਿਸ ਅਤੇ ਸਿਹਤ ਵਿਭਾਗ ਨੂੰ ਹੁਕਮ ਜ਼ਾਰੀ ਕੀਤੇ ਕਿਉਂਕਿ ਇਸ ਦੀ ਨਸ਼ੇ ਦੇ ਆਦੀਆਂ ਵਲੋਂ ਦੁਵਰਤੋ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਹੁਤ ਮਾੜੇ ਨਤੀਜੇ ਨਿਕਲਦੇ ਹਨ।ਇਸ ਦੇ ਨਾਲ ਮੌਤ ਵੀ ਹੋ ਸਕਦੀ ਹੈ।ਉਨ੍ਹਾਂ ਨੇ ਫਾਰਮੈਸੀਆਂ ਨੂੰ ਅੱਗੇ ਕਿਰਾਏ 'ਤੇ ਦੇਣ ਦੀ ਚੈਕਿੰਗ ਕਰਨ ਲਈ ਵੀ ਅਧਿਕਾਰੀਆਂ ਨੂੰ ਆਖਿਆ।ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਡਰੱਗ ਦੀ ਵਿਕਰੀ 'ਤੇ ਨਿਗਰਾਨੀ ਰੱਖਣ ਸਬੰਧੀ ਪਾਈਲਟ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਦੱਸਿਆ ਗਿਆ।ਡਾਕਟਰ ਦੀ ਲਿਖਤ ਤੋਂ ਵਗੈਰ ਕੈਮਿਸਟਾਂ ਵਲੋਂ ਅਣਅਧਿਕਾਰਿਤ ਤੌਰ 'ਤੇ ਡਰੱਗ ਦੀ ਵਿਕਰੀ ਕੀਤੀ ਜਾ ਰਹੀ ਹੈ ਜਿਸ 'ਤੇ ਨਿਗਰਾਨੀ ਰੱਖਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ।

-PTCNews

Related Post