ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਦੁਸਹਿਰੇ ਦੀ ਛੁੱਟੀ ਸਬੰਧੀ ਹਾਈਕੋਰਟ ਨੇ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

By  Shanker Badra October 16th 2018 12:13 PM

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀਆਂ ਹੇਠਲੀਆਂ ਅਦਾਲਤਾਂ ਵਿੱਚ ਦੁਸਹਿਰੇ ਦੀ ਛੁੱਟੀ ਸਬੰਧੀ ਹਾਈਕੋਰਟ ਨੇ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ:ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੁਸਹਿਰੇ ਦੀ ਛੁੱਟੀ ਸਬੰਧੀ ਆਪਣੇ ਜਨਵਰੀ ਵਿਚ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਤਬਦੀਲੀ ਕੀਤੀ ਹੈ।ਜਿਸ ਨਾਲ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਦੀਆਂ ਹੇਠਲੀਆਂ ਅਦਾਲਤਾਂ ਵਿਚ ਦੁਸਹਿਰੇ ਕਾਰਨ ਛੁੱਟੀਆਂ ਬਦਲੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਨਵੇਂ ਨੋਟੀਫਿਕੇਸ਼ਨ ਰਾਹੀਂ ਘੋਸ਼ਿਤ ਕੀਤਾ ਗਿਆ ਹੈ ਕਿ 19 ਅਕਤੂਬਰ ਸ਼ੁੱਕਰਵਾਰ ਨੂੰ ਛੁੱਟੀ ਹੋਵੇਗੀ ਅਤੇ 18 ਨੂੰ ਕੰਮਕਾਜੀ ਦਿਨ ਹੋਵੇਗਾ ਜਦਕਿ ਹਾਈਕੋਰਟ ਵੱਲੋਂ ਪਹਿਲਾਂ 18 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਕੀਤੀ ਗਈ ਸੀ। -PTCNews

Related Post