ਆਸਮਾਨ 'ਚ ਚੜ੍ਹੀ ਧੂੜ ਤੋਂ ਲੋਕਾਂ ਨੂੰ ਮਿਲੇਗੀ ਰਾਹਤ ,ਅੱਜ ਹੋਵੇਗੀ ਬਾਰਸ਼

By  Shanker Badra June 15th 2018 09:56 AM -- Updated: June 18th 2018 02:03 PM

ਆਸਮਾਨ 'ਚ ਚੜ੍ਹੀ ਧੂੜ ਤੋਂ ਲੋਕਾਂ ਨੂੰ ਮਿਲੇਗੀ ਰਾਹਤ ,ਅੱਜ ਹੋਵੇਗੀ ਬਾਰਸ਼:ਪਿਛਲੇ ਦੋ ਦਿਨਾਂ ਤੋਂ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਅਸਮਾਨ ਵਿਚ ਧੂੜ ਚੜੀ ਮਹਿਸੂਸ ਕਰ ਰਹੇ ਸਨ।ਅੱਜ ਸਵੇਰੇ ਹੀ ਮੌਸਮ ਨੇ ਆਪਣਾ ਰੰਗ ਬਦਲ ਲਿਆ ਹੈ।ਜਿਸ ਨਾਲ ਮੌਸਮ ਠੰਡਾ ਹੋ ਗਿਆ ਹੈ।ਚੰਡੀਗੜ੍ਹ ਸਮੇਤ ਪੰਜਾਬ,ਹਰਿਆਣਾ 'ਚ ਅੱਜ ਮੀਂਹ ਪੈਣ ਦ ਸੰਭਾਵਨਾ ਹੈ।punjab,chandigarh Today will be the rainਆਸਮਾਨ 'ਚ ਕਿਉਂ ਚੜ੍ਹੀ ਧੂੜ ?

ਮੌਸਮ ਵਿਭਾਗ ਮੁਤਾਬਿਕ ਬੀਤੇ ਦਿਨੀਂ ਰਾਜਸਥਾਨ ਵਿਚ ਚੱਲੀ ਧੂੜ ਭਰੀ ਹਨੇਰੀ ਕਾਰਨ ਪੰਜਾਬ ਹਰਿਆਣਾ ਚੰਡੀਗੜ੍ਹ ਵਿਚ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ।ਅਸਮਾਨ ਵਿਚ ਚੜੀ ਧੂੜ ਕਾਰਨ ਅਤੇ ਉੱਤਰੀ ਸੂਬਿਆਂ ਵਿਚ ਬਾਰਿਸ਼ ਦੀ ਕਮੀ ਕਾਰਨ ਮੌਸਮ ਕਾਫੀ ਗਰਮ ਰਿਹਾ ਹੈ।ਜਦ ਵੀ ਅਸਮਾਨ ਵਿਚ ਧੂੜ ਭਰੀ ਹਨੇਰੀ ਚੜਦੀ ਹੈ ਤਾਂ ਮਿੱਟੀ ਘੱਟਾ ਹਵਾ ਵਿਚ ਰਲ ਜਾਂਦਾ ਹੈ।ਜਿਸ ਨਾਲ ਮੌਸਮ ਗੁੰਮ ਹੋ ਜਾਂਦਾ ਹੈ।ਜਿਸ ਕਾਰਨ ਲੋਕਾਂ ਨੂੰ ਆਮ ਦਿਨਾਂ ਨਾਲੋਂ ਕਾਫੀ ਧੁੰਦਲਾ ਨਜ਼ਰ ਆ ਰਿਹਾ ਹੈ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਹੈ। ਬਾਰਸ਼ ਨਾਲ ਹੀ ਧੂੜ ਤੋਂ ਰਾਹਤ ਮਿਲ ਸਕਦੀ ਹੈ।punjab,chandigarh Today will be the rain

ਜਾਣੋ ਕਿ ਕਹਿੰਦਾ ਹੈ ਮੌਸਮ ਵਿਭਾਗ.....

ਮੌਸਮ ਵਿਭਾਗ ਨੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਹਨ੍ਹੇਰੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪੌਲ ਨੇ ਦੱਸਿਆ ਕਿ 15 ਤੋਂ 17 ਜੂਨ ਦੇ ਵਿਚਾਲੇ ਧੂੜ੍ਹ-ਮਿੱਟੀ ਭਰੇ ਝੱਖੜ-ਤੂਫਾਨ ਦਾ ਖਦਸ਼ਾ ਹੈ ਜਦਕਿ 15 ਤੋਂ 16 ਜੂਨ ਦਰਮਿਆਨ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਜੂਨ ਦੇ ਆਖਰੀ ਹਫ਼ਤੇ ਮਾਨਸੂਨ ਚੰਡੀਗੜ੍ਹ ‘ਚ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦੀਆਂ ਹਨ।

-PTCNews

Related Post