ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

By  Shanker Badra November 17th 2018 07:55 PM -- Updated: November 17th 2018 07:56 PM

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਅਤੇ ਮਹਾਂਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ੍ਰੀ ਚਾਂਦਪੁਰੀ (78) ਨੇ ਸੰਖੇਪ ਬੀਮਾਰੀ ਪਿੱਛੋਂ ਮੋਹਾਲੀ ਵਿਖੇ ਆਖ਼ਰੀ ਸਾਹ ਲਏ।ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਏ ਹਨ।Punjab Cm Brigadier Kuldeep Singh Chandpuri death Shocking expressionਆਪਣੇ ਸੋਗ ਸੰਦੇਸ਼ ਵਿੱਚ ਬ੍ਰਿਗੇਡੀਅਰ ਚਾਂਦਪੁਰੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਉਨ•ਾਂ ਨੂੰ ਬੁੱਧੀਮਾਨ ਤੇ ਲਾਮਿਸਾਲ ਸੇਵਾਵਾਂ ਨਿਭਾਉਣ ਵਾਲਾ ਫੌਜੀ ਅਫ਼ਸਰ ਦੱਸਿਆ, ਜਿਨ•ਾਂ ਨੇ ਫੌਜ ਦੇ ਕਈ ਆਪਰੇਸ਼ਨ ਬੜੀ ਬਹਾਦਰੀ ਤੇ ਦਲੇਰੀ ਨਾਲ ਨੇਪਰੇ ਚੜਾਏ ਹਨ।Punjab Cm Brigadier Kuldeep Singh Chandpuri death Shocking expressionਉਹਨਾਂ ਕਿਹਾ ਕਿ ਇੱਕ ਬਹਾਦਰ ਫੌਜੀ ਹੋਣ ਦੇ ਨਾਲ-ਨਾਲ ਸ੍ਰੀ ਚਾਂਦਪੁਰੀ ਫੌਜ ਦੀਆਂ ਜੰਗੀ ਨੀਤੀਆਂ ਤੇ ਸੁਰੱਖਿਆ ਤਿਆਰੀਆਂ ਜਿਹੇ ਵਿਸ਼ਿਆਂ 'ਤੇ ਕਿਤਾਬਾਂ ਲਿਖਣ ਵਾਲੇ ਸਫ਼ਲ ਲਿਖਾਰੀ ਵੀ ਸਨ।ਮੁੱਖ ਮੰਤਰੀ ਨੇ ਕਿਹਾ ਕਿ ਲੌਂਗੇਵਾਲਾ ਜੰਗ ਵਿੱਚ ਉਨ੍ਹਾਂ ਦੀ ਮਿਸਾਲਕੁੰਨ ਤੇ ਬਹਾਦਰ ਅਗਵਾਈ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ ਅਤੇ ਜੰਗ ਵਿੱਚ ਦਿਖਾਈ ਇਹ ਦਲੇਰੀ ਤੇ ਬਹਾਦਰੀ ਨਵੇਂ ਸਿਪਾਹੀਆਂ ਤੇ ਫੌਜੀ ਅਫ਼ਸਰਾਂ ਨੂੰ ਪੂਰੇ ਸਮਰਪਣ, ਸ਼ਰਧਾ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਦੀ ਰਹੇਗੀ।Punjab Cm Brigadier Kuldeep Singh Chandpuri death Shocking expressionਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਦਿਹਾਂਤ ਨੂੰ ਫੌਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਅਜਿਹੇ ਬਹਾਦਰ ਸਿਪਾਹੀ ਦੀ ਮੌਤ ਦੇ ਰੂਪ ਵਿੱਚ ਦੇਸ਼ ਨੇ ਮਿੱਟੀ ਦੀ ਸੇਵਾ ਕਰਨ ਵਾਲਾ ਇੱਕ ਮਹਾਨ ਸਪੂਤ ਗੁਆ ਲਿਆ ਹੈ।

ਦੁਖੀ ਪਰਿਵਾਰ ਨਾਲ ਆਪਣੀਆਂ ਸੁਹਿਰਦ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਰਾਮਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

-PTCNews

Related Post