ਫਤਿਹਵੀਰ ਦੀ ਮੌਤ ਤੋਂ ਬਾਅਦ ਹੀ ਖੁੱਲ੍ਹੇ ਬੋਰਵੈੱਲਾਂ ਨੂੰ ਢਕਣ ਦਾ ਆਇਆ ਖਿਆਲ , ਮੁੱਖ ਮੰਤਰੀ ਦੇ ਜ਼ਿਲੇ 'ਚ ਮਿਲੇ 11 ਖੁੱਲ੍ਹੇ ਬੋਰਵੈੱਲ

By  Shanker Badra June 11th 2019 08:52 PM -- Updated: June 11th 2019 09:14 PM

ਫਤਿਹਵੀਰ ਦੀ ਮੌਤ ਤੋਂ ਬਾਅਦ ਹੀ ਖੁੱਲ੍ਹੇ ਬੋਰਵੈੱਲਾਂ ਨੂੰ ਢਕਣ ਦਾ ਆਇਆ ਖਿਆਲ , ਮੁੱਖ ਮੰਤਰੀ ਦੇ ਜ਼ਿਲੇ 'ਚ ਮਿਲੇ 11 ਖੁੱਲ੍ਹੇ ਬੋਰਵੈੱਲ:ਪਟਿਆਲਾ : ਸੰਗਰੂਰ ਦੇ ਭਗਵਾਨਪੁਰਾ 'ਚ ਮਾਸੂਮ ਬੱਚੇ ਨਾਲ ਵਾਪਰੀ ਘਟਨਾ ਤੋਂ ਬਾਅਦ ਪੰਜਾਬ 'ਚ ਖੁੱਲ੍ਹੇ ਬੋਰਵੈੱਲਾਂ 'ਤੇ ਹੁਣ ਪੰਜਾਬ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਫਤਿਹਵੀਰ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਖੁੱਲ੍ਹੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਪਰ ਇਸ ਬਾਰੇ ਹੁਣ ਹੈਰਾਨ ਕਰਨ ਵਾਲੇ ਖ਼ੁਲਾਸੇ ਹੋ ਰਹੇ ਹਨ।

Punjab CM City Patiala 11 and Fatehgarh Sahib 26 open borewells
ਫਤਿਹਵੀਰ ਦੀ ਮੌਤ ਤੋਂ ਬਾਅਦ ਹੀ ਖੁੱਲ੍ਹੇ ਬੋਰਵੈੱਲਾਂ ਨੂੰ ਢੱਕਣ ਦਾ ਆਇਆ ਖਿਆਲ , ਮੁੱਖ ਮੰਤਰੀ ਦੇ ਸ਼ਹਿਰ 'ਚ ਮਿਲੇ 11 ਖੁੱਲ੍ਹੇ ਬੋਰਵੈੱਲ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲ੍ਹੇ ਵਿੱਚ 11 ਅਤੇ ਫ਼ਤਹਿਗੜ੍ਹ ਸਾਹਿਬ ਵਿੱਚ 26 ਖੁੱਲ੍ਹੇ ਬੋਰਵੈੱਲ ਮਿਲੇ ਹਨ ,ਜਿਹੜੇ ਘਟਨਾਵਾਂ ਦੀ ਵਜ੍ਹਾ ਬਣਦੇ ਹਨ।ਫਤਿਹਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਨੂੰ ਖੁੱਲ੍ਹੇ ਬੋਰਵੈੱਲਾਂ ਨੂੰ ਢਕਣ ਦਾ ਖਿਆਲ ਆਇਆ ਹੈ।

Punjab CM City Patiala 11 and Fatehgarh Sahib 26 open borewells
ਫਤਿਹਵੀਰ ਦੀ ਮੌਤ ਤੋਂ ਬਾਅਦ ਹੀ ਖੁੱਲ੍ਹੇ ਬੋਰਵੈੱਲਾਂ ਨੂੰ ਢੱਕਣ ਦਾ ਆਇਆ ਖਿਆਲ , ਮੁੱਖ ਮੰਤਰੀ ਦੇ ਸ਼ਹਿਰ 'ਚ ਮਿਲੇ 11 ਖੁੱਲ੍ਹੇ ਬੋਰਵੈੱਲ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸੂਬੇ ਵਿਚ ਕੋਈ ਵੀ ਖੁੱਲ੍ਹਾ ਬੋਰਵੈੱਲ ਮੌਜੂਦ ਨਹੀਂ ਹੋਣਾ ਚਾਹੀਦਾ ਹੈ।ਉਨ੍ਹਾਂ ਵਲੋਂ ਖੁੱਲ੍ਹੇ ਬੋਰਵੈੱਲਾਂ ਸੰਬੰਧੀ 24 ਘੰਟਿਆਂ ‘ਚ ਰਿਪੋਰਟ ਮੰਗੀ ਗਈ ਸੀ।

-PTCNews

Related Post