ਮੁੱਖ ਮੰਤਰੀ ਨੇ ਆਪਣੇ ਪੁੱਤਰ ਨੂੰ ਆਈ.ਐਸ.ਐਸ.ਐਫ਼. ਦੇ ਪਹਿਲੇ ਭਾਰਤੀ ਮੀਤ ਪ੍ਰਧਾਨ ਚੁਣੇ ਜਾਣ ’ਤੇ ਦਿੱਤੀ ਵਧਾਈ

By  Shanker Badra December 1st 2018 06:59 PM

ਮੁੱਖ ਮੰਤਰੀ ਨੇ ਆਪਣੇ ਪੁੱਤਰ ਨੂੰ ਆਈ.ਐਸ.ਐਸ.ਐਫ਼. ਦੇ ਪਹਿਲੇ ਭਾਰਤੀ ਮੀਤ ਪ੍ਰਧਾਨ ਚੁਣੇ ਜਾਣ ’ਤੇ ਦਿੱਤੀ ਵਧਾਈ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਅਤੇ ਸਾਬਕਾ ਨਿਸ਼ਾਨੇਬਾਜ਼ ਰਣਇੰਦਰ ਸਿੰਘ ਨੂੰ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈ.ਐਸ.ਐਸ.ਐਫ਼.) ਦੇ ਚਾਰ ਉਪ ਪ੍ਰਧਾਨਾਂ ਵਿੱਚ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ।ਉਹ ਅਜਿਹੇ ਪਹਿਲੇ ਭਾਰਤੀ ਬਣੇ ਹਨ ਜਿਨਾਂ ਨੇ ਦੇਸ਼ ਲਈ ਵੱਡਾ ਨਾਮਣਾ ਖੱਟਿਆ ਹੈ।ਮੁਨਿਚਮ ਵਿਖੇ ਆਈ.ਐਸ.ਐਸ.ਐਫ਼. ਦੀ ਜਨਰਲ ਅਸੈਂਬਲੀ ਦੌਰਾਨ ਹੋਈ ਇਸ ਚੋਣ ’ਤੇ ਮੁੱਖ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਇਸ ਦੇ ਨਾਲ ਪੰਜਾਬ ਖਾਸਕਰ ਨਿਸ਼ਾਨੇਬਾਜ਼ ਭਾਈਚਾਰੇ ਨੂੰ ਵੱਡਾ ਮਾਣ ਹਾਸਲ ਹੋਇਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਣਇੰਦਰ ਸਿੰਘ ਨੇ ਇਸ ਅਹੁਦੇ ’ਤੇ ਪਹੁੰਚ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।punjab CM Son Raninder Singh ISSF First Indian Vice President Upon selection Congratulationsਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਰਣਇੰਦਰ ਸਿੰਘ ਦੀ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਉਨਾਂ ਨੇ ਦੇਸ਼ ਲਈ ਵੱਡਾ ਮਾਣ ਹਾਸਲ ਕੀਤਾ ਹੈ।ਸ਼ੁੱਕਰਵਾਰ ਨੂੰ ਜਨਰਲ ਅਸੈਂਬਲੀ ਵਿੱਚ ਰਣਇੰਦਰ ਸਿੰਘ ਨੂੰ ਆਈ.ਐਸ.ਐਸ.ਐਫ਼. ਦਾ ਡਿਪਲੋਮਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ।ਉਨਾਂ ਨੂੰ ਇਹ ਡਿਪਲੋਮਾ ਅਤੇ ਮੈਡਲ ਸਭ ਤੋਂ ਲੰਮਾ ਸਮਾਂ ਆਈ.ਐਸ.ਐਸ.ਐਫ਼. ਦੇ ਰਹੇ ਪ੍ਰਧਾਨ ਓਲੈਗਰਿਓ ਵਾਜ਼ਕਿਜ਼ ਰਾਣਾ ਨੇ ਦਿੱਤਾ ਜੋ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ।punjab CM Son Raninder Singh ISSF First Indian Vice President Upon selection Congratulationsਰਣਇੰਦਰ ਸਿੰਘ ਜੋ ਨੈਸ਼ਨਲ ਰਾਈਫ਼ਲ ਐਸੋਸਿਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ.) ਦੇ ਮੁਖੀ ਵੀ ਹਨ, ਨੇ 161 ਵੋਟਾਂ ਹਾਸਲ ਕੀਤੀਆਂ।ਤਿੰਨ ਹੋਰ ਬਣੇ ਉੱਪ ਪ੍ਰਧਾਨਾਂ ਵਿੱਚ ਆਇਰਲੈਂਡ ਦੇ ਕੈਵਿਨ ਕਿਲਟੀ (162 ਵੋਟਾਂ), ਅਮਰੀਕਾ ਦੇ ਰੋਬਰਟ ਮਿਚੇਲ (153 ਵੋਟਾਂ), ਅਤੇ ਚੀਨ ਗਣਰਾਜ ਦੇ ਵਾਂਗ ਯੀਸੂ ਜੋ 146 ਵੋਟਾਂ ਹਾਸਲ ਕਰਕੇ ਮੁੜ ਚੁਣੇ ਗਏ ਹਨ।punjab CM Son Raninder Singh ISSF First Indian Vice President Upon selection Congratulationsਗ਼ੌਰਤਲਬ ਹੈ ਕਿ ਰਣਇੰਦਰ ਸਿੰਘ ਸਾਲ 2014 ਵਿੱਚ 25 ਵਿੱਚੋਂ 22 ਵੋਟਾਂ ਹਾਸਲ ਕਰਕੇ ਆਈ.ਐਸ.ਐਸ.ਐਫ਼. ਦਾ ਮੈਂਬਰ ਬਣੇ ਸਨ।ਸਾਬਕਾ ਨਿਸ਼ਾਨੇਬਾਜ ਪਿਛਲੇ ਸਾਲ ਮੁਹਾਲੀ ਵਿਖੇ ਚਾਰ ਸਾਲ ਵਾਸਤੇ ਐਨ.ਆਰ.ਏ.ਆਈ. ਦਾ ਮੁਖੀ ਵੀ ਚੁਣਿਆ ਗਿਆ ਸੀ।ਮੁੱਖ ਮੰਤਰੀ ਨੇ ਆਪਣੇ ਭਰਾ ਰਣਧੀਰ ਸਿੰਘ ਦੀ ਚੋਣ ’ਤੇ ਵੀ ਵਧਾਈ ਦਿੱਤੀ ਹੈ ਜੋ ਲਗਾਤਾਰ ਪੰਜਵੀਂ ਵਾਰ ਚਾਰ ਸਾਲ ਵਾਸਤੇ ਐਸੋਸਿਏਸ਼ਨ ਆਫ਼ ਨੈਸ਼ਨਲ ਓਿਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਚੁਣੇ ਗਏ ਹਨ।ਰਣਧੀਰ ਸਿੰਘ ਸਾਲ 2001 ਤੋਂ 2014 ਤੱਕ ਇੰਡੀਅਨ ਓਿਪਿਕ ਕਮੇਟੀ ਦੇ ਮੈਂਬਰ ਵੀ ਰਹੇ ਹਨ।

-PTCNews

Related Post