ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ, ਹਸਪਤਾਲਾਂ 'ਚ ਵਧਾਈ ਮਰੀਜ਼ਾਂ ਦੀ ਗਿਣਤੀ, ਪੜ੍ਹੋ ਪੂਰੀ ਖਬਰ

By  Joshi November 1st 2018 05:21 PM

ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ, ਹਸਪਤਾਲਾਂ 'ਚ ਵਧਾਈ ਮਰੀਜ਼ਾਂ ਦੀ ਗਿਣਤੀ, ਪੜ੍ਹੋ ਪੂਰੀ ਖਬਰ,ਚੰਡੀਗੜ੍ਹ: ਪੰਜਾਬ ਅੰਦਰ ਲਗਾਤਾਰ ਡੇਂਗੂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਡੇਂਗੂ ਦੇ 9000 ਮਾਮਲਿਆਂ ਨੇ ਅੰਕੜਾ ਪਾਰ ਕਰ ਲਿਆ ਹੈ।

ਚੰਡੀਗੜ੍ਹ ਸਮੇਤ ਪੂਰੇ ਪੰਜਾਬ ਵਿੱਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਦੋ ਸਹਿਤ ਵਿਭਾਗ ਨੇ ਇਸ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਅਕਤੱਬਰ ਵਿੱਚ ਪੰਜਾਬ 'ਚ ਡੇਂਗੂ ਦੇ 6500 ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਂਗੂ ਦੇ ਕਾਰਨ ਸੂਬੇ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

ਹੋਰ ਪੜ੍ਹੋ: ਮਾਨਸਿਕ ਤੌਰ ‘ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ

ਦੱਸਿਆ ਜਾ ਰਿਹਾ ਹੈ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਡਾਕਟਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਰ ਰਿਹਾ ਹੈ ਅਤੇ ਉਹਨਾਂ ਨੂੰ ਲੋੜੀਦੀ ਸਮੱਗਰੀ ਮੁਹਈਆ ਕਰਵਾਉਣ ਚ ਵੀ ਕਾਫੀ ਪ੍ਰੇਸ਼ਾਨੀ ਆ ਰਹੀ ਹੈ।

ਜਿਸ ਕਾਰਨ ਮਰੀਜ਼ਾਂ ਦਾ ਇਲਾਜ ਰੁਕਿਆ ਹੋਇਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਜਿਵੇ ਜਿਵੇ ਠੰਡ ਦਾ ਮੌਸਮ ਆਵੇਗਾ ਇਹਨਾਂ ਮਾਮਲਿਆਂ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ।

—PTC News

Related Post