ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਕਾਰਨਾਮਾ , ਚੌਥੀ ਜਮਾਤ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਲਗਾਈ ਸ਼ਹੀਦ ਰਾਜਗੁਰੂ ਦੀ ਫ਼ੋਟੋ

By  Shanker Badra April 8th 2019 04:17 PM

ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਕਾਰਨਾਮਾ , ਚੌਥੀ ਜਮਾਤ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਲਗਾਈ ਸ਼ਹੀਦ ਰਾਜਗੁਰੂ ਦੀ ਫ਼ੋਟੋ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇੱਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।

Punjab Education Department book Shaheed Sukhdev Photo Change Shaheed Rajguru Photo
ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਕਾਰਨਾਮਾ , ਚੌਥੀ ਜਮਾਤ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਲਗਾਈ ਸ਼ਹੀਦ ਰਾਜਗੁਰੂ ਦੀ ਫ਼ੋਟੋ

ਦਰਅਸਲ 'ਚ ਸਿੱਖਿਆ ਵਿਭਾਗ ਨੇ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ,ਜੋ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸਿੱਖਿਆ ਵਿਭਾਗ ਨੇ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਸ਼ਹੀਦ ਰਾਜਗੁਰੂ ਦੀ ਫ਼ੋਟੋ ਲਗਾ ਦਿੱਤੀ ਹੈ।

Punjab Education Department book Shaheed Sukhdev Photo Change Shaheed Rajguru Photo ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਕਾਰਨਾਮਾ , ਚੌਥੀ ਜਮਾਤ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਲਗਾਈ ਸ਼ਹੀਦ ਰਾਜਗੁਰੂ ਦੀ ਫ਼ੋਟੋ

ਦੱਸ ਦੇਈਏ ਕਿ ਸਿੱਖਿਆ ਵਿਭਾਗ ਦਾ ਇਹ ਕੋਈ ਪਹਿਲਾਂ ਕਾਰਨਾਮਾ ਹੀ ਨਹੀਂ ਹੈ।ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।ਜ਼ਿਕਰਯੋਗ ਹੈ ਕਿ ਬੀਤੇ ਕੱਲ ਵੀ ਸਿੱਖਿਆ ਵਿਭਾਗ ਨੇ ਇਸ ਸਾਲ ਲਈ ਜਾਰੀ ਕੀਤੇ ਗਏ ਕੈਲੰਡਰ ‘ਚ ਸਾਲ ਨੂੰ 365 ਦੀ ਥਾਂ 372 ਦਿਨਾਂ ਦਾ ਬਣਾ ਦਿੱਤਾ ਹੈ। ਜੋ ਪੰਜਾਬ ਸਰਕਾਰ ਦੀ ਕਾਰਗਜਾਰੀ 'ਤੇ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰ ਰਿਹਾ ਹੈ।

Punjab Education Department book Shaheed Sukhdev Photo Change Shaheed Rajguru Photo
ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਕਾਰਨਾਮਾ , ਚੌਥੀ ਜਮਾਤ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਲਗਾਈ ਸ਼ਹੀਦ ਰਾਜਗੁਰੂ ਦੀ ਫ਼ੋਟੋ

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਉਨ੍ਹਾਂ ਸ਼ਹੀਦਾਂ ਦੀ ਪਛਾਣ ਵੀ ਭੁੱਲ ਚੁੱਕੀ ਹੈ ,ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ।ਸਿੱਖਿਆ ਵਿਭਾਗ ਦੀ ਇਸ ਬੰਜਰ ਗਲਤੀ ਨਾਲ ਵਿਭਾਗ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।

-PTCNews

Related Post