ਪੰਜਾਬ ਸਰਕਾਰ ਵੱਲੋਂ ਡਾਈਟ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 71 ਲੈਕਚਰਾਰਾਂ ਦਾ ਤਬਾਦਲਾ

By  Shanker Badra July 8th 2020 05:31 PM

ਪੰਜਾਬ ਸਰਕਾਰ ਵੱਲੋਂ ਡਾਈਟ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 71 ਲੈਕਚਰਾਰਾਂ ਦਾ ਤਬਾਦਲਾ:ਚੰਡੀਗੜ : ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ( ਡਾਈਟਸ) ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 71 ਲੈਕਚਰਾਰਾਂ ਦਾ ਤਬਾਦਲਾ ਕਰ ਦਿੱਤੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਇਨ੍ਹਾਂ ਹੁਕਮਾਂ 'ਤੇ ਹਸਤਾਖਰ ਕਰ ਦਿੱਤੇ ਹਨ।

ਬੁਲਾਰੇ ਅਨੁਸਾਰ ਇਹ ਫੈਸਲਾ ਸਟਾਫ ਦੀ ਤਾਇਨਾਤੀ ਨੂੰ ਤਰਕਸੰਗਤ ਬਨਾਉਣ ਅਤੇ ਲੋਕ ਹਿੱਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਈ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਵਿੱਚ ਇੱਕ ਵਿਸ਼ੇ ਦੇ ਵੱਧ ਲੈਕਚਰਾਰ ਸਨ ਅਤੇ ਕਈ ਹੋਰਾਂ ਵਿੱਚ ਉਸ ਵਿਸ਼ੇ ਦੇ ਲੈਕਚਰਾਰ ਨਹੀਂ ਸਨ।

Punjab Education Department Transfer 71 Lecturers Of District Institute For Education And Training  ਪੰਜਾਬ ਸਰਕਾਰ ਵੱਲੋਂ ਡਾਈਟ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 71 ਲੈਕਚਰਾਰਾਂ ਦਾ ਤਬਾਦਲਾ

ਇਸ ਕਰਕੇ ਸਕੂਲ ਸਿੱਖਿਆ ਵਿਭਾਗ ਨੇ ਨਵੰਬਰ 2019 ਵਿੱਚ ਇੱਕ ਜਨਤਿਕ ਨੋਟਿਸ ਰਾਹੀਂ ਡਾਇਟਾਂ ਵਿੱਚ ਤਾਇਨਾਤ ਹੋਣ ਦੇ ਚਾਹਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਸੀ। ਇਸ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਦੀ ਚੋਣ ਕਰਨ ਉਪਰੰਤ 43 ਲੈਕਚਰਾਰਾਂ ਨੂੰ ਸਕੂਲਾਂ ਤੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਜਦਕਿ 28 ਲੈਕਚਰਾਰਾਂ ਨੂੰ ਡਾਇਟਾਂ ਤੋਂ ਬਦਲ ਕੇ ਸਕੂਲਾਂ ਵਿੱਚ ਭੇਜਿਆ ਗਿਆ ਹੈ।

-PTCNews

Related Post