ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੂਬੇ 'ਚ ਵਧਾਈ ਚੌਕਸੀ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਨਿਗਰਾਨੀ

By  Jashan A December 15th 2018 04:47 PM

ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੂਬੇ 'ਚ ਵਧਾਈ ਚੌਕਸੀ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਨਿਗਰਾਨੀ

ਨੂਰਮਹਿਲ: ਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਦੌਰਾਨ ਅੱਜ ਨਾਮਜ਼ਦਗੀ ਪੱਤਰ ਭਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਚੋਣ ਲੜ੍ਹਨ ਦੇ ਚਾਹਵਾਨ ਉਮੀਦਵਾਰ ਆਪਣੇ ਆਪਣੇ ਹਲਕੇ ‘ਚ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਦਾਖਲ ਕਰਵਾ ਰਹੇ ਹਨ।

jalandhar ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੂਬੇ 'ਚ ਵਧਾਈ ਚੌਕਸੀ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਨਿਗਰਾਨੀ

ਦੱਸ ਦੇਈਏ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 15 ਦਸੰਬਰ ਤੋਂ 19 ਦਸੰਬਰ ਤਕ (ਐਤਵਾਰ ਨੂੰ ਛੱਡ ਕੇ) ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਏ ਜਾਣਗੇ। ਇਹਨਾਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਚੋਣ ਕਮਿਸ਼ਨ ਅਤੇ ਪੰਜਾਬ ਪੁਲਿਸ ਵੱਲੋ ਸੂਬੇ ਭਰ 'ਚ ਚੌਕਸੀ ਵਧਾ ਦਿੱਤੀ ਗਈ ਹੈ।

ਹੋਰ ਪੜ੍ਹੋ:ਨਾਬਾਲਿਗ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰ ਦੋਸ਼ੀ ਨੇ ਕੀਤਾ ਕੁਝ ਅਜਿਹਾ, ਜਾਣ ਕੇ ਰਹਿ ਜਾਓਗੇ ਦੰਗ

jalandhar ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੂਬੇ 'ਚ ਵਧਾਈ ਚੌਕਸੀ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਨਿਗਰਾਨੀ

ਜਿਸ ਦੇ ਤਹਿਤ ਅੱਜ ਨੂਰਮਹਿਲ ਦੇ ਇਲਾਕੇ 'ਚ ਪੁਲਿਸ ਵੱਲੋਂ ਸਰਚ ਮੁਹਿੰਮ ਚਲਾ ਕੇ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਚੋਣਾਂ ਨਾਲ ਸਬੰਧਤ ਕੋਈ ਵੀ ਸਰਗਰਮੀ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਕੀਤੀ ਜਾਵੇ।

-PTC News

Related Post