ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਲਈ ਕਰਨੀ ਪਵੇਗੀ ਉਡੀਕ - ਮਨਪ੍ਰੀਤ ਬਾਦਲ 

By  Joshi February 1st 2018 06:32 PM -- Updated: February 1st 2018 06:35 PM

Punjab employees salary late: ਪੰਜਾਬ 'ਚ ਇਸ ਮਹੀਨੇ 'ਸੀ' ਅਤੇ 'ਡੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਤਨਖਾਹ ਨਿਰਧਾਰਤ ਤਰੀਕ 'ਤੇ ਦਿੱਤੀ ਜਾਵੇਗੀ ਪਰ 'ਏ' ਅਤੇ 'ਬੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਮਿਲਣ 'ਚ ਦੇਰੀ ਹੋ ਸਕਦੀ ਹੈ।

Punjab employees salary late: ਸਰਕਾਰੀ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਲਈ ਕਰਨੀ ਪਵੇਗੀ ਉਡੀਕਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਦਿੱਤੇ ਬਿਆਨ ਅਨੁਸਾਰ 'ਏ' ਅਤੇ 'ਬੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਤਨਖਾਹ ਲਈ ਮਹੀਨੇ ਦੀ 15 ਤਰੀਕ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।

Punjab employees salary late: ਸਰਕਾਰੀ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਲਈ ਕਰਨੀ ਪਵੇਗੀ ਉਡੀਕਜ਼ਿਕਰਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਬਜਟ 'ਚ ਜਿੱਥੇ  ਨੌਕਰੀਪੇਸ਼ਾ ਲੋਕਾਂ ਦੇ ਹੱਥ ਨਿਰਾਸ਼ਾ ਲੱਗੀ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਐਲਾਨ ਨਾਲ ਕਰਮਚਾਰੀਆਂ ਦੀ ਨਿਰਾਸ਼ਾ ਹੋਰ ਵੱਧ ਸਕਦੀ ਹੈ।

—PTC News

Related Post