ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਲਈ ਕਰਨੀ ਪਵੇਗੀ ਉਡੀਕ - ਮਨਪ੍ਰੀਤ ਬਾਦਲ
Punjab employees salary late: ਪੰਜਾਬ 'ਚ ਇਸ ਮਹੀਨੇ 'ਸੀ' ਅਤੇ 'ਡੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਤਨਖਾਹ ਨਿਰਧਾਰਤ ਤਰੀਕ 'ਤੇ ਦਿੱਤੀ ਜਾਵੇਗੀ ਪਰ 'ਏ' ਅਤੇ 'ਬੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਇਸ ਮਹੀਨੇ ਤਨਖਾਹ ਮਿਲਣ 'ਚ ਦੇਰੀ ਹੋ ਸਕਦੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਦਿੱਤੇ ਬਿਆਨ ਅਨੁਸਾਰ 'ਏ' ਅਤੇ 'ਬੀ' ਸ਼੍ਰੇਣੀ ਦੇ ਕਰਮਚਾਰੀਆਂ ਨੂੰ ਤਨਖਾਹ ਲਈ ਮਹੀਨੇ ਦੀ 15 ਤਰੀਕ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਬਜਟ 'ਚ ਜਿੱਥੇ ਨੌਕਰੀਪੇਸ਼ਾ ਲੋਕਾਂ ਦੇ ਹੱਥ ਨਿਰਾਸ਼ਾ ਲੱਗੀ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਐਲਾਨ ਨਾਲ ਕਰਮਚਾਰੀਆਂ ਦੀ ਨਿਰਾਸ਼ਾ ਹੋਰ ਵੱਧ ਸਕਦੀ ਹੈ। —PTC News