ਮੋਬਾਈਲ ਭੱਤਾ ਕੱਟਣ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਣਗੇ ਮੋਬਾਈਲ ਫੋਨ

By  Shanker Badra July 29th 2020 12:26 PM

ਮੋਬਾਈਲ ਭੱਤਾ ਕੱਟਣ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਣਗੇ ਮੋਬਾਈਲ ਫੋਨ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਦੀ 50 ਫ਼ੀਸਦੀ ਕਟੌਤੀ ਕਰਨ ਤੋਂ ਔਖੇ ਵੱਖ-ਵੱਖ ਵਿਭਾਗਾਂ ਦੇ ਫੀਲਡ ਕਾਮੇ ਪੂਰੇ ਪੰਜਾਬ ਅੰਦਰ ਰੋਸ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਲਈ ਮੋਬਾਈਲ ਭੇਜਣਗੇ।

ਮੋਬਾਈਲ ਭੱਤਾ ਕੱਟਣ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਣਗੇਮੋਬਾਈਲ ਫੋਨ

ਇਸ ਸਬੰਧੀ ਮੁਲਾਜ਼ਮ ਜਥੇਬੰਦੀ ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਪੰਜਾਬ ਦੇ ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ ਤੇ ਰਣਬੀਰ ਸਿੰਘ ਟੂਸੇ ਨੇ ਕੈਪਟਨ ਸਰਕਾਰ 'ਤੇ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ 15-15 ਹਜ਼ਾਰ ਦੇ ਨਿਗੂਣੇ ਮੋਬਾਈਲ ਭੱਤੇ ਲੈ ਰਹੇ ਹਨ ਜਿਸ ਕਰਕੇ ਉਹ ਮੋਬਾਈਲ ਨਹੀਂ ਲੈ ਸਕਦੇ।

ਮੋਬਾਈਲ ਭੱਤਾ ਕੱਟਣ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਣਗੇਮੋਬਾਈਲ ਫੋਨ

ਇਸ ਕਰਕੇ ਮੁਲਾਜ਼ਮਾਂ ਨੇ ਫ਼ੈਸਲਾ ਕੀਤਾ ਹੈ ਕਿ ਬਹੁਤ ਘੱਟ ਤਨਖ਼ਾਹਾਂ-ਭੱਤਿਆਂ 'ਤੇ ਕੰਮ ਕਰਦੇ ਇਨ੍ਹਾਂ ਕੈਪਟਨ ਸਰਕਾਰ ਦੇ ਮੰਤਰੀਆਂ ਨੂੰ ਆਪਣੇ ਪੁਰਾਣੇ ਮੋਬਾਈਲ ਦੇ ਦਿੱਤੇ ਜਾਣ ਕਿਉਂਕਿ ਉਨ੍ਹਾਂ ਦਾ ਮੋਬਾਈਲ ਭੱਤਾ ਇਸ ਸਰਕਾਰ ਨੂੰ ਰੜਕਦਾ ਸੀ ,ਜਿਸ ਵਿਚ ਕੱਲ੍ਹ ਕਟੌਤੀ ਕਰ ਦਿੱਤੀ ਗਈ ਹੈ।

ਮੋਬਾਈਲ ਭੱਤਾ ਕੱਟਣ ਦੇ ਰੋਸ ਵਜੋਂ ਪੰਜਾਬ ਦੇ ਮੁਲਾਜ਼ਮ ਮੰਤਰੀਆਂ ਤੇ ਵਿਧਾਇਕਾਂ ਨੂੰ ਭੇਜਣਗੇਮੋਬਾਈਲ ਫੋਨ

ਇਸ ਕਰਕੇ ਉਨ੍ਹਾਂ ਕੋਲ ਹੁਣ ਫੋਨ ਵਾਧੂ ਹੋ ਗਏ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦਾ ਬਾਕੀ ਮੋਬਾਈਲ ਭੱਤਾ ਕੱਟ ਕੇ ਵੀ ਮੰਤਰੀਆਂ ਤੇ ਅਧਿਕਾਰੀਆਂ ਦਾ ਭੱਤਾ ਵਧਾ ਦਿੱਤਾ ਜਾਵੇ।

-PTCNews

Related Post