ਸਿੰਘੂ ਬਾਰਡਰ 'ਤੇ ਸਰਕਾਰੀ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

By  Shanker Badra January 13th 2021 12:40 PM -- Updated: January 13th 2021 12:42 PM

ਈਸੜੂ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 49ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਦਿੱਲੀ ਬਾਰਡਰ 'ਤੇ ਜਾਰੀ ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ।

ਪੜ੍ਹੋ ਹੋਰ ਖ਼ਬਰਾਂ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ , ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ 'ਤੇ ਲਾਈ ਰੋਕ 

Punjab Farmer allegedly commits suicide at Singhu border in Delhi ਸਿੰਘੂ ਬਾਰਡਰ 'ਤੇ ਸਰਕਾਰੀ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਪਿੰਡ ਸਿਰਥਲਾ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਪੁੱਤਰ ਸਵ. ਜੰਗੀਰ ਸਿੰਘ ਵੱਲੋਂ ਸਿੰਘੂ ਬਾਰਡਰ 'ਤੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਲਾਭ ਸਿੰਘ ਦਫ਼ਤਰ ਖੇਤੀਬਾੜੀ ਭੂਮੀ ਪਰਖ ਪ੍ਰਯੋਗਸ਼ਾਲਾ ਸਮਰਾਲਾ ਵਿਖੇ ਬਤੌਰ ਸੇਵਾਦਾਰ (ਪੀਅਨ) ਸਰਕਾਰੀ ਨੌਕਰੀ ਕਰਦਾ ਸੀ।

Punjab Farmer allegedly commits suicide at Singhu border in Delhi ਸਿੰਘੂ ਬਾਰਡਰ 'ਤੇ ਸਰਕਾਰੀ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਜਾਣਕਾਰੀ ਅਨੁਸਾਰ ਲਾਭ ਸਿੰਘ ਦਾ ਬੀਤੀ ਦੇਰ ਸ਼ਾਮ ਪਿੰਡ ਸਿਰਥਲਾ ਦੇ ਸਮਸ਼ਾਨਘਾਟ 'ਚ ਨਾਅਰਿਆਂ ਦੀ ਗੂੰਜ 'ਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ, ਦੋ ਪੁੱਤਰੀਆਂ ਅਤੇ ਪਤਨੀ ਛੱਡ ਗਏ ਹਨ। ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

Punjab Farmer allegedly commits suicide at Singhu border in Delhi ਸਿੰਘੂ ਬਾਰਡਰ 'ਤੇ ਸਰਕਾਰੀ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਪਿੰਡ ਵਾਸੀਆਂ ਕੋਲੋਂ ਮਿਲੇ ਖ਼ੁਦਕਸ਼ੀ ਨੋਟ ਮੁਤਾਬਕ ਸ਼ਹੀਦ ਲਾਭ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਹੈ ਕਿ ਮੈਂ ਬਹੁਤ ਹੀ ਪਰੇਸ਼ਾਨ ਹਾਂ ਕਿ ਕਿਸਾਨ ਠੰਡ 'ਚ ਬੈਠੇ ਹਨ ਪਰ ਮੋਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ। ਮੈਂ ਇਸ ਗੱਲ ਤੋਂ ਵੀ ਚਿੰਤਤ ਹਾਂ ਕਿ ਜਦੋਂ ਜ਼ਮੀਨ ਅਤੇ ਕਿਸਾਨੀ ਹੀ ਨਹੀਂ ਰਹੇਗੀ ਤਾਂ ਸਾਡਾ ਮਹਿਕਮਾ ਖੇਤੀਬਾੜੀ ਵੀ ਨਹੀਂ ਰਹੇਗਾ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਸ਼ਾਮ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਦਿੱਲੀ ਬਾਰਡਰ 'ਤੇ ਮਨਾਉਣਗੇ ਲੋਹੜੀ

Punjab Farmer allegedly commits suicide at Singhu border in Delhi ਸਿੰਘੂ ਬਾਰਡਰ 'ਤੇ ਸਰਕਾਰੀ ਮੁਲਾਜ਼ਮ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਤਰੀਆਂ ਨੂੰ ਪਰਮਾਤਮਾ ਸੁਮੱਤ ਬਖਸ਼ੇ ਤਾਂ ਕਿ ਮੋਦੀ ਸਰਕਾਰ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਲੈ ਲਵੇ। ਇਸ ਮੌਕੇ ਅਧਿਆਪਕ ਮੰਚ ਸਿਰਥਲਾ ਵੱਲੋਂ ਸ਼ਹੀਦ ਮੁਲਾਜ਼ਮ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

-PTCNews

Related Post