ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਣਪਛਾਤੇ ਵਿਅਕਤੀ ਨੇ ਪਾਈ ਵੋਟ ,ਮੰਤਰੀ ਹੈਰਾਨ

By  Shanker Badra December 31st 2018 05:33 PM

ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਣਪਛਾਤੇ ਵਿਅਕਤੀ ਨੇ ਪਾਈ ਵੋਟ ,ਮੰਤਰੀ ਹੈਰਾਨ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਯਾਨੀ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕੁਝ ਥਾਵਾਂ ’ਤੇ ਹਿੰਸਕ ਝੜਪਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।

Punjab Finance Minister Manpreet Singh Badal Unknown person USE Vote ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਣਪਛਾਤੇ ਵਿਅਕਤੀ ਨੇ ਪਾਈ ਵੋਟ , ਮੰਤਰੀ ਹੈਰਾਨ

ਇਨ੍ਹਾਂ ਪੰਚਾਇਤੀ ਚੋਣਾਂ ਦੇ ਐਤਵਾਰ ਦੇਰ ਰਾਤ ਤੱਕ ਲੱਗਭਗ ਸਾਰੇ ਪਿੰਡਾਂ ਦੇ ਨਤੀਜੇ ਆ ਗਏ ਹਨ।ਇਸ ਵੋਟਿੰਗ ਪ੍ਰਕਿਰਿਆ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ ਤੇ ਕਈ ਜਗ੍ਹਾ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

Punjab Finance Minister Manpreet Singh Badal Unknown person USE Vote ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਣਪਛਾਤੇ ਵਿਅਕਤੀ ਨੇ ਪਾਈ ਵੋਟ , ਮੰਤਰੀ ਹੈਰਾਨ

ਇਸ ਦੌਰਾਨ ਇੱਕ ਹੋਰ ਗੱਲ ਸਾਹਮਣੇ ਆਈ ਹੈ,ਜਿਸ ਨਾਲ ਚੋਣ ਅਧਿਕਾਰੀਆਂ ਦੀ ਡਿਊਟੀ 'ਤੇ ਸਵਾਲ ਉੱਠ ਰਹੇ ਹਨ।ਜਾਣਕਾਰੀ ਅਨੁਸਾਰ ਪਿੰਡ ਬਾਦਲ ਵਿਖੇ ਬੂਥ ਨੰਬਰ-103 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਕੋਈ ਹੋਰ ਵਿਅਕਤੀ ਪਾ ਗਿਆ ਹੈ।ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਉਸ ਦਿਨ ਖੁਦ ਬਿਮਾਰ ਸਨ ਪਰ ਉਨ੍ਹਾਂ ਦੀ ਜਗ੍ਹਾ ਵੋਟ ਕੋਈ ਹੋਰ ਪਾ ਗਿਆ ਹੈ।

Punjab Finance Minister Manpreet Singh Badal Unknown person USE Vote ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਣਪਛਾਤੇ ਵਿਅਕਤੀ ਨੇ ਪਾਈ ਵੋਟ , ਮੰਤਰੀ ਹੈਰਾਨ

ਇਸ ਨੂੰ ਲੈ ਕੇ ਲੋਕ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ ਕਿ ਐਤਵਾਰ ਨੂੰ ਪੰਜਾਬ ਅੰਦਰ ਹੋਈਆਂ ਪੰਚਾਇਤੀ ਚੋਣਾਂ ਵਿੱਚ ਸ਼ਰੇਆਮ ਧੱਕੇਸ਼ਾਹੀ ਹੋਈ ਹੈ।ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਅਣਪਛਾਤੇ ਲੋਕਾਂ ਨੇ ਬਹੁਤ ਜਾਅਲੀ ਵੋਟਾਂ ਪਾਈਆਂ ਹਨ।ਅਜਿਹਾ ਹੀ ਇੱਕ ਵਰਤਾਰਾ ਕਾਂਗਰਸ ਦੇ ਕੈਬਨਿਟ ਮੰਤਰੀ ਨਾਲ ਵਾਪਰਿਆ ਹੈ।ਜਿਸ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਂਦੇ ਹੋਏ ਧੱਕੇਸ਼ਾਹੀ ਨੂੰ ਰੋਕਣਾ ਚਾਹੀਦਾ ਹੈ।

-PTCNews

Related Post