ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ, ਕਪਿਲ ਸ਼ਰਮਾ ਨੇ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ (ਵੀਡੀਓ)

By  Jashan A August 22nd 2019 03:10 PM

ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ, ਕਪਿਲ ਸ਼ਰਮਾ ਨੇ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ (ਵੀਡੀਓ),ਪੰਜਾਬ 'ਚ ਸਤਲੁਜ ਦਰਿਆ ਤੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧ ਜਾਣ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਆਇਆ ਹੋਇਆ ਹੈ। ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।

kapil sharma ਹੜ੍ਹ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਵੜ੍ਹ ਗਿਆ ਅਤੇ ਲੋਕ ਛੱਤਾਂ 'ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ। ਉਥੇ ਹੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਚੁੱਕੀ ਹੈ ਤੇ ਕਈ ਲੋਕ ਘਰ-ਬਾਰ ਛੱਡ ਕੇ ਚਲੇ ਗਏ ਹਨ।

kapil sharma ਅਜਿਹੇ 'ਚ ਪੀੜਤਾਂ ਦੀ ਮਦਦ ਲਈ ਭਾਰਤੀ ਫੌਜ, NDRF ਦੀਆਂ ਟੀਮਾਂ, ਅਤੇ ਖਾਲਸਾ ਏਡ ਸੰਸਥਾਵਾਂ ਪਹੁੰਚੀਆਂ ਹਨ, ਜੋ ਸਮੇਂ ਸਮੇਂ 'ਤੇ ਪੀੜਤਾਂ ਨੂੰ ਰਾਹਤ ਸਮੱਗਰੀ ਮੁਹਈਆ ਕਰਵਾ ਰਹੀਆਂ ਹਨ।

ਉਥੇ ਹੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਹੜ੍ਹ ਪੀੜਤਾਂ ਲਈ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ "ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਹੜ੍ਹ 'ਚ ਫਸੇ ਹੋਏ ਹਨ ਤੇ ਬੇਘਰ ਹੋ ਚੁੱਕੇ ਹਨ। ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ, ਉਹਨਾਂ ਸਾਰੇ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ।

https://www.instagram.com/p/B1dbqjQAWTX/?utm_source=ig_web_copy_link

ਇਸ ਮੁਸ਼ਕਿਲ ਘੜੀ 'ਚ ਸਾਡੇ ਸਭ ਦਾ ਫਰਜ਼ ਬਣਦਾ ਹੈ ਪਰਿਵਾਰਕ ਮੈਬਰਾਂ ਦੀ ਤਰ੍ਹਾਂ ਉਹਨਾਂ ਦੀ ਮਦਦ ਲਈ ਅੱਗੇ ਆਈਏ, ਤੁਹਾਡੀ ਜ਼ਰਾ ਸੀ ਕੋਸ਼ਿਸ਼ ਉਹਨਾਂ ਹਜ਼ਾਰਾਂ ਚਿਹਰਿਆਂ 'ਤੇ ਮੁਸਕਾਨ ਵਾਪਸ ਲਿਆ ਸਕਦਾ ਹੈ।

kapil sharma ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਨੇ ਜਲੰਧਰ ਦੇ ਵੱਖ-ਵੱਖ ਹਲਕਿਆਂ ‘ਚ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਅਤੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ।

-PTC News

Related Post