ਪੰਜਾਬ ਸਰਕਾਰ ਵੱਲੋਂ 17 ਜਨਵਰੀ ਨੂੰ ਸੂਬੇ ਦੇ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ

By  Shanker Badra January 15th 2020 02:59 PM

ਪੰਜਾਬ ਸਰਕਾਰ ਵੱਲੋਂ 17 ਜਨਵਰੀ ਨੂੰ ਸੂਬੇ ਦੇ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ:ਸੰਗਰੂਰ : ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਜ਼ਿਲ੍ਹੇ 'ਚ 17 ਜਨਵਰੀ ਨੂੰ ਨੈਗੋਸੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਐਲਾਨ ਕੀਤਾ ਹੈ।

Punjab government 17th January holiday Announcement IN Sangrur ਪੰਜਾਬ ਸਰਕਾਰ ਵੱਲੋਂ 17 ਜਨਵਰੀ ਨੂੰ ਸੂਬੇ ਦੇ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ

ਇਸ ਤਹਿਤ ਮਲੇਰਕੋਟਲਾ ਦੇ ਇਸੇ ਖੂਨੀ ਸਾਕੇ ਨੂੰ ਯਾਦ ਰੱਖਦਿਆਂ ਕੂਕ ਅੰਦੋਲਨ ਦੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 17 ਜਨਵਰੀ ਨੂੰ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸਕੂਲਾਂ, ਵਿੱਦਿਅਕ ਅਦਾਰਿਆਂ, ਬੈਂਕਾਂ 'ਚ ਛੁੱਟੀ ਰਹੇਗੀ। ਇਹ ਹੁਕਮ ਵਿਦਿਅਕ ਅਦਾਰੇ-ਯੂਨੀਵਰਸਿਟੀ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ, 'ਤੇ ਲਾਗੂ ਨਹੀ ਹੋਣਗੇ।

Punjab government 17th January holiday Announcement IN Sangrur ਪੰਜਾਬ ਸਰਕਾਰ ਵੱਲੋਂ 17 ਜਨਵਰੀ ਨੂੰ ਸੂਬੇ ਦੇ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ

ਜ਼ਿਕਰਯੋਗ ਹੈ ਕਿ ਅੰਗਰੇਜ਼ ਸਰਕਾਰ ਵੱਲੋਂ ਆਜ਼ਾਦੀ ਸੰਗਰਾਮ ਦੇ ਪ੍ਰਥਮ ਸੰਘਰਸ਼ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਨੂੰ ਨੌਂ ਤੋਪਾਂ ਬੀੜੀਆਂ ਗਈਆਂ ਸਨ।ਜਿਸਦੇ ਤਹਿਤ ਸੱਤ ਤੋਪਾਂ ਨਾਲ ਸੱਤ ਵਾਰੀਆਂ ਵਿੱਚ 7-7 ਸਿੰਘਾਂ ਨੂੰ ਬਿਨ੍ਹਾ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ।

-PTCNews

Related Post