ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ. ਅਫਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ

By  Shanker Badra August 23rd 2018 09:49 PM

ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ. ਅਫਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ:ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।ਜਾਣਕਾਰੀ ਅਨੁਸਾਰ 2 ਆਈ.ਏ.ਐਸ. ਅਧਿਕਾਰੀਆਂ ਵਿਚ ਰਾਜ ਕਮਲ ਚੌਧਰੀ, ਆਈ.ਏ.ਐਸ ਨੂੰ ਸਕੱਤਰ, ਖਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ, ਸ਼ਿਕਾਇਤ ਨਿਵਾਰਨ, ਜਦਕਿ ਅਜੋਯ ਸ਼ਰਮਾ ,ਆਈ.ਏ.ਐਸ, ਨੂੰ ਮੁੱਖ ਕਾਰਜਕਾਰੀ ਅਫਸਰ ,ਪੰਜਾਬ ਸਟੇਟ ਜਲ ਸਪਲਾਈ ਤੇ ਸੀਵਰੇਜ ਬੋਰਡ, ਵਾਧੂ ਚਾਰਜ ਜੁਆਇੰਟ ਮੈਨੇਜਿੰਗ ਡਾਇਰੈਕÎਟਰ -ਕਮ- ਮੁੱਖ ਕਾਰਜਕਾਰੀ ਅਫਸਰ ਪੰਜਾਬ ਰਾਜ ਮੁÎਨਿਸੀਪਲ ਇਨਫਰਾਸਟਰਕਚਰ ਕਾਰਪੋਰੇਸ਼ਨ ਅਤੇ ਐਕਸ-ਆਫਿਸ਼ੀਓ ਸਕੱਤਰ, ਸਥਾਨਕ ਸਰਕਾਰਾਂ ,ਵਾਧੂ ਚਾਰਜ ਸਕੱਤਰ,ਪੰਜਾਬ ਰਾਜ ਪ੍ਰਸ਼ਾਸਨਿਕ ਸੁਧਾਰਾਂ ਕਮਿਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਇੱਕ ਹੋਰ ਹੁਕਮ ਅਨੁਸਾਰ ਸਬ-ਡਵੀਜਨਲ ਮੈਜਿਸਟਰੇਟ, ਹੁਸ਼ਿਆਰਪੁਰ ਨੂੰ ਆਪਣੀ ਮੌਜੂਦਾ ਪੋਸਟ ਦੇ ਨਾਲ ਨਾਲ ਲੈਂਡ ਅਕਈਜ਼ੀਸ਼ਨ ਕੁਲੈਕਟਰ,ਧੋਲਬਾਹਾ ਡੈਮ, ਉਸਾਰੀ ਸਰਕਲ, ਹੁਸ਼ਿਆਰਪੁਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

-PTCNews

Related Post