ਕੋਰੋਨਾ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਕਲਾਕਾਰਾਂ ਤੇ ਸਾਜ਼ੀਆਂ ਨੂੰ ਵਿਸ਼ੇਸ਼ ਪੈਕਜ ਦੇਵੇ ਸਰਕਾਰ : ਜਸਵੀਰ ਗੜ੍ਹੀ

By  Shanker Badra July 3rd 2021 05:37 PM

ਜਲੰਧਰ : ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਸਮੂਹ ਆਰਟਿਸਟਾਂ ਕਲਾਕਾਰਾਂ ਤੇ ਸਾਜ਼ੀਆਂ ਆਦਿ ਦੇ ਹੱਕ ਵਿੱਚ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਛੈਲ-ਛਬੀਲੇ ਗੱਭਰੂ-ਮੁਟਿਆਰਾਂ ਤੇ ਸਭਿਆਚਾਰ ਨੂੰ ਪ੍ਰੋਫੁੱਲਤ ਕਰਨ ਵਾਲੀ ਧਰਤੀ ਹੈ। ਗੁਰਬਾਣੀ 'ਚ ਵੀ ਆਉਂਦਾ ਹੱਸਦਿਆਂ ਖੇਲਦਿਆਂ , ਪਹਿਨਦਿਆਂ ਵਿਚੇ ਹੋਏ ਮੁਕਤਿ ਅਤੇ ਹੱਸਣ ਖੇਡਣ ਮਨ ਕਾ ਚਾਓ ਆਦਿ ਮਨੁੱਖੀ ਸੁਭਾਅ ਦੀ ਫਿਤਰਤ ਗੁਰਬਾਣੀ ਵਿੱਚ ਬਹੁਤ ਅੱਛੇ ਸ਼ਬਦਾਂ ਵਿੱਚ ਦਰਜ ਕੀਤੀ ਗਈ ਹੈ ਪਰ ਕੋਰੋਨਾ ਮਹਾਂਮਾਰੀ ਦੇ ਸਮੇਂ ਵਿਚ ਆਰਥਿਕ ਮੰਦਹਾਲੀ ਬਦਹਾਲੀ ਦਾ ਸ਼ਿਕਾਰ ਹੋਇਆ ਅੱਜ ਸਾਡਾ ਗਾਇਕ ਆਰਟਿਸਟ ਸਾਜੀ ਤੇ ਇਸ ਕਿੱਤੇ ਨਾਲ ਜੁੜੇ ਹੋਰ ਸਾਰੇ ਲੋਕਾਂ ਦੀ ਬਹੁਤ ਆਰਥਿਕ ਮੰਦਹਾਲੀ ਚੱਲ ਰਹੀ ਹੈ। ਜਿਹਨਾਂ ਦੀ ਗਿਣਤੀ ਪੰਜਾਬ 'ਚ ਸਿਰਫ ਕੁਝ ਹਜ਼ਾਰ ਹੀ ਹੋਵੇਗੀ।

ਇਸ ਕਰਕੇ ਅਜਿਹੇ ਗਾਇਕ ਕਲਾਕਾਰ ਤੇ ਸਾਜੀ ਆਦਿ ਲੋਕ ਜੋ ਕਿ ਪੰਜਾਬ ਦੇ ਹੱਸਣ ਖੇਡਣ ਦੇ ਸੁਭਾਓ ਨੂੰ ਜਿਉਂਦਾ ਰੱਖ ਰਹੇ ਹਨ ,ਉਹਨਾਂ ਨੂੰ ਪੰਜਾਬ ਸਰਕਾਰ ਆਪਣਾ ਕੰਮ ਸ਼ੁਰੂ ਕਰਨ ਦੀ ਖੁੱਲ ਦੇਵੇ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਹੋਰ ਸਮਾਜਿਕ ਜਿੰਮੇਵਾਰੀਆਂ ਦੀ ਪਾਲਣਾ ਮਾਨਸਿਕ ਪ੍ਰੇਸ਼ਾਨੀਆਂ 'ਚੋ ਨਿਕਲ ਕੇ ਕਰ ਸਕਣ। ਜਸਵੀਰ ਸਿੰਘ ਗੜ੍ਹੀ ਨੇ ਅੱਗੇ ਕਿਹਾ ਕਿ ਸਰਕਾਰ ਵਿਸ਼ੇਸ਼ ਆਰਥਿਕ ਪੈਕੇਜ ਵੀ ਕਲਾਕਾਰਾਂ ਨੂੰ ਦੇਵੇ ਤਾਂ ਕਿ ਇਹ ਆਪਣੇ ਕੰਮ ਨੂੰ ਮੁੜ ਸ਼ੁਰੂ ਕਰ ਸਕਣ ਇਹ ਬਹੁਜਨ ਸਮਾਜ ਪਾਰਟੀ ਅਪੀਲ ਕਰਦੀ ਹੈ।

ਇਸ ਮੌਕੇ ਗਾਇਕ ਹਰਨਾਮ ਬੇਹਲਪੁਰੀ, ਗਾਇਕ ਰੂਪ ਲਾਲ ਧੀਰ, ਗਾਇਕ ਬਲਵਿੰਦਰ ਬਿੱਟੂ, ਰਾਜ ਦਦਰਾਲ, ਗਾਇਕਾ ਮਨਦੀਪ ਮਨੀ, ਗਾਇਕਾ ਰਾਣੀ ਅਰਮਾਨ, ਲੇਖਕ ਰੱਤੂ ਰੰਧਾਵਾ, ਗਾਇਕ ਵਿਕੀ ਬਹਾਦਰਕੇ, ਗਾਇਕਾ ਪ੍ਰੇਮ ਲਤਾ, ਲੇਖਿਕਾ ਪੰਮੀ ਰੁੜਕਾ, ਗਾਇਕਾ ਪੂਨਮ ਬਾਲਾ, ਲੇਖਕ ਸਤਪਾਲ ਸਾਹਲੋਂ, ਗਾਇਕ ਰਮੇਸ਼ ਚੌਹਾਨ, ਲੇਖਕ ਜੋਗਿੰਦਰ ਦੁਖੀਆਂ, ਗਾਇਕ ਕਰਨੈਲ ਦਰਦੀ, ਗਾਇਕਾ ਪ੍ਰਿਆ ਬੰਗਾ, ਗਾਇਕ ਮਲਕੀਤ ਬਬੇਲੀ, ਗਾਇਕ ਰਿਕੀ ਮਨ, ਗਾਇਕ ਗੋਰਾ ਢੇਸੀ, ਗਾਇਕ ਕੁਲਦੀਪ ਚੁੰਬਰ, ਗਾਇਕ ਰਣਜੀਤ ਰੰਧਾਵਾ ਮਸੰਦਾ, ਗਾਇਕ ਮਨਵੀਰ ਰਾਣਾ, ਗਾਇਕ ਸ਼ਾਮ ਸਰਗੂੰਦੀ ਆਦਿ ਹਾਜ਼ਿਰ ਸਨ।

-PTCNews

Related Post