ਕਿਸਾਨਾਂ ਲਈ ਖ਼ੁਸ਼ਖ਼ਬਰੀ , ਖੁੱਲ੍ਹਣਗੇ ਸਰਕਾਰੀ ਪੈਟਰੋਲ ਪੰਪ , ਹੁਣ ਨਕਦ ਨਹੀਂ ਉਧਾਰ ਮਿਲੇਗਾ ਤੇਲ

By  Shanker Badra May 29th 2019 01:45 PM

ਕਿਸਾਨਾਂ ਲਈ ਖ਼ੁਸ਼ਖ਼ਬਰੀ , ਖੁੱਲ੍ਹਣਗੇ ਸਰਕਾਰੀ ਪੈਟਰੋਲ ਪੰਪ , ਹੁਣ ਨਕਦ ਨਹੀਂ ਉਧਾਰ ਮਿਲੇਗਾ ਤੇਲ:ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ 'ਚ ਅਜਿਹੇ ਪੈਟਰੋਲ ਪੰਪ ਖੋਲ੍ਹਣ ਜਾ ਰਹੀ ਹੈ ,ਜਿਸ ਤੋਂ ਕਿਸਾਨਾਂ ਨੂੰ ਉਧਾਰ ਤੇਲ ਮਿਲਿਆ ਕਰੇਗਾ।ਇਹ ਪੈਟਰੋਲ ਪੰਪ ਸਹਿਕਾਰਤਾ ਤੇ ਜੇਲ੍ਹ ਵਿਭਾਗ ਵੱਲੋਂ ਚਲਾਏ ਜਾਣਗੇ।ਇਸ ਕੰਮ ਲਈ ਛੇਤੀ ਹੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਐੱਮਓਯੂ 'ਤੇ ਦਸਤਖ਼ਤ ਕੀਤੇ ਜਾਣਗੇ।

Punjab Government State Government petrol pump Farmers borrowed Oil
ਕਿਸਾਨਾਂ ਲਈ ਖ਼ੁਸ਼ਖ਼ਬਰੀ , ਖੁੱਲ੍ਹਣਗੇ ਸਰਕਾਰੀ ਪੈਟਰੋਲ ਪੰਪ , ਹੁਣ ਨਕਦ ਨਹੀਂ ਉਧਾਰ ਮਿਲੇਗਾ ਤੇਲ

ਇਸ ਸਬੰਧੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਪੰਪਾਂ ਤੋਂ ਕਿਸਾਨਾਂ ਨੂੰ ਬਹੁਤ ਫ਼ਾਇਦਾ ਮਿਲੇਗਾ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਸੀਜ਼ਨ ਦੌਰਾਨ ਪ੍ਰਾਈਵੇਟ ਪੈਟਰੋਲ ਪੰਪਾਂ ਤੋਂ ਨਕਦੀ ਦੇ ਕੇ ਡੀਜ਼ਲ ਆਦਿ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ ,ਜਿਸ ਕਰਕੇ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਕਾਰੀ ਪੈਟਰੋਲ ਪੰਪਾਂ ਤੋਂ ਕਿਸਾਨਾਂ ਨੂੰ ਉਧਾਰ ਡੀਜ਼ਲ ,ਇਲੀਆਂ ਕਰੇਗਾ ਅਤੇ ਫ਼ਸਲਾਂ ਵੇਚਣ ਮਗਰੋਂ ਹੀ ਸਰਕਾਰੀ ਪੈਟਰੋਲ ਪੰਪਾਂ ਨੂੰ ਬਕਾਇਆ ਅਦਾ ਕਰਨਗੇ।ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੇਗੀ।

Punjab Government State Government petrol pump Farmers borrowed Oil
ਕਿਸਾਨਾਂ ਲਈ ਖ਼ੁਸ਼ਖ਼ਬਰੀ , ਖੁੱਲ੍ਹਣਗੇ ਸਰਕਾਰੀ ਪੈਟਰੋਲ ਪੰਪ , ਹੁਣ ਨਕਦ ਨਹੀਂ ਉਧਾਰ ਮਿਲੇਗਾ ਤੇਲ

ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੂਬੇ ਇਸ ਤਰ੍ਹਾਂ ਦੇ 100 ਪੈਟਰੋਲ ਪੰਪ ਖੋਲ੍ਹਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਛੇਤੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਐੱਮਓਯੂ ਸਾਈਨ ਕੀਤਾ ਜਾਵੇਗਾ ਅਤੇ ਸਾਰੇ ਪੰਪ ਇੰਡੀਅਨ ਆਇਲ ਦੇ ਹੋਣਗੇ।

Punjab Government State Government petrol pump Farmers borrowed Oil
ਕਿਸਾਨਾਂ ਲਈ ਖ਼ੁਸ਼ਖ਼ਬਰੀ , ਖੁੱਲ੍ਹਣਗੇ ਸਰਕਾਰੀ ਪੈਟਰੋਲ ਪੰਪ , ਹੁਣ ਨਕਦ ਨਹੀਂ ਉਧਾਰ ਮਿਲੇਗਾ ਤੇਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ’ਚ ਜਨਰਲ ਵਰਗ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਖ਼ੁਸ਼ਖ਼ਬਰੀ , ਇਨ੍ਹਾਂ ਮਿਲੇਗਾ ਰਾਖਵਾਂਕਰਨ

ਉਨ੍ਹਾਂ ਦੱਸਿਆ ਇਸ ਵਾਸਤੇ ਵਾਧੂ ਤੌਰ 'ਤੇ ਜ਼ਮੀਨ ਖ਼ਰੀਦਣ ਦੀਆਂ ਜ਼ਰੂਰਤਾਂ ਨਹੀਂ ਹੋਣਗੀਆਂ ਕਿਉਂਕਿ ਜੇਲ੍ਹ ਵਿਭਾਗ, ਸਹਿਕਾਰਤਾ ਵਿਭਾਗ ਦੇ ਅਦਾਰੇ ਸ਼ੂਗਰਫੈੱਡ ਦੀਆਂ ਖੰਡ ਮਿੱਲਾਂ, ਮਾਰਕਫੈੱਡ ਦੇ ਸਟੋਰ ਕੋਲ ਥਾਂ ਮੁਹੱਈਆ ਹੈ।ਜੇਲ੍ਹ ਮਹਿਕਮੇ ਦੀਆਂ ਜ਼ਮੀਨਾਂ 'ਤੇ ਖੋਲ੍ਹੇ ਜਾਣ ਵਾਲੇ ਪੰਪਾਂ ਤੋਂ ਜਿਹੜਾ ਤੇਲ ਵੇਚਿਆ ਜਾਵੇਗਾ, ਉਸ ਤੋਂ ਹੋਣ ਵਾਲਾ ਮੁਨਾਫ਼ਾ ਕੈਦੀਆਂ 'ਤੇ ਖ਼ਰਚ ਕੀਤਾ ਜਾਣਾ ਹੈ।

-PTCNews

Related Post