ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

By  Shanker Badra February 22nd 2019 04:38 PM

ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ:ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅੱਜ ਸਦਨ ਵਿਚ ਭਰੋਸਾ ਦਿੱਤਾ ਕਿ ਵਾਹਿਦ ਸੰਧਰ ਖੰਡ ਮਿੱਲ, ਫਗਵਾੜ੍ਹਾ ਵੱਲੋਂ 31 ਮਾਰਚ, 2019 ਤੋਂ ਪਹਿਲਾਂ ਕਿਸਾਨਾਂ ਦੇ 35.43 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।ਵਿਧਾਨ ਸਭਾ ਵਿਚ ਵਿਧਾਇਕ ਸੋਮ ਪਰਕਾਸ਼ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿਚ ਮੁੱਖ ਮੰਤਰੀ ਦੀ ਤਰਫੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਭਰੋਸਾ ਦਿੱਤਾ।

Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

ਬਾਜਵਾ ਨੇ ਸਦਨ ਨੂੰ ਦੱਸਿਆ ਕਿ ਸਰਕਾਰ ਵੱਲੋਂ ਇਸ ਖੰਡ ਮਿੱਲ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਇਸ ਮਿੱਲ ਵਿਚ ਸਾਲ 2017-18 ਦੇ ਪਿੜਾਈ ਸੀਜ਼ਨ ਦੌਰਾਨ 184.74 ਕਰੋੜ ਰੁਪਏ ਦਾ ਗੰਨਾ ਪੀੜਿਆ ਗਿਆ,ਜਿਸ ਵਿਚੋਂ ਕਿਸਾਨਾਂ ਨੂੰ 149.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ 12 ਫਰਵਰੀ, 2019 ਤੱਕ ਕਿਸਾਨਾਂ ਦਾ 35.43 ਕਰੋੜ ਰੁਪਏ ਮਿੱਲ ਵੱਲ ਬਕਾਇਆ ਹਨ।ਇਹ ਦੱਸਣਯੋਗ ਹੈ ਕਿ ਮੌਜੂਦਾ ਸੀਜ਼ਨ ਦੌਰਾਨ ਵਾਹਿਦ ਸੰਧਰ ਖੰਡ ਮਿੱਲ ਨੇ 31 ਜਨਵਰੀ, 2019 ਤੱਕ 57.45 ਕਰੋੜ ਰੁਪਏ ਦਾ ਗੰਨਾ ਪੀੜਿਆ ਹੈ।

Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਨੇ ਮਿੱਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭੁਗਤਾਨ ਦੇ ਮਾਮਲੇ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

ਇਸ ਵੇਲੇ ਸੂਬੇ ਵਿਚ ਕੁੱਲ 16 ਖੰਡ ਮਿੱਲਾਂ ਹਨ ਜਿਨ੍ਹਾਂ ਵਿਚੋਂ 9 ਸਹਿਕਾਰੀ ਅਤੇ 7 ਪ੍ਰਾਈਵੇਟ ਮਿੱਲਾਂ ਹਨ।ਇਨ੍ਹਾਂ 9 ਸਹਿਕਾਰੀ ਖੰਡਾਂ ਮਿੱਲਾਂ ਦੀ ਪਿੜਾਈ ਸਮਰਥਾ 15,776 ਟਨ ਰੋਜ਼ਾਨਾ ਹੈ ਅਤੇ 7 ਪ੍ਰਾਈਵੇਟ ਮਿੱਲਾਂ ਦੀ ਪਿੜਾਈ ਸਮਰਥਾ 35,500 ਟਨ ਰੋਜ਼ਾਨਾ ਹੈ।ਇਨ੍ਹਾਂ ਖੰਡ ਮਿੱਲਾਂ ਨੂੰ ਪੂਰੀ ਪਿੜਾਈ ਸਮਰਥਾ (180 ਦਿਨ) ਚਲਾਉਣ ਲਈ 1.63 ਲੱਖ ਹੈਕਟੇਅਰ ਰਕਬੇ ਅਤੇ 896 ਲੱਖ ਕੁਇੰਟਲ ਗੰਨਾ ਮੁਹੱਈਆ ਕਰਵਾਉਣ ਦੀ ਲੋੜ ਹੈ।

-PTCNews

Related Post