ਲੱਚਰ ਗਾਇਕੀ ਰੋਕਣ ਤੋਂ ਬੇਵੱਸ ਹੋਈ ਪੰਜਾਬ ਸਰਕਾਰ

By  PTC NEWS March 8th 2020 01:23 PM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਕੁਝ ਪੰਜਾਬੀ ਗਾਇਕਾਂ ਵੱਲੋਂ ਆਪਣੀ ਗਾਇਕੀ ਵਿੱਚ ਨਸ਼ਿਆਂ, ਹਥਿਆਰਾਂ ਅਤੇ ਲੱਚਰਪੁਣੇ ਨੂੰ ਵਡਿਆਉਣ ਉੱਪਰ ਰੋਕ ਲਾਉਣ ਦਾ ਕਾਨੂੰਨੀ ਤੌਰ ‘ਤੇ ਉਨ੍ਹਾਂ ਕੋਲ ਕੋਈ ਤੋੜ ਨਹੀਂ ਹੈ।

ਦਰਅਸਲ, ਇਹ ਸਵਾਲ ਕਾਂਗਰਸੀ ਵਿਧਾਇਕਾਂ ਸੰਗਤ ਸਿੰਘ ਗਿਲਜੀਆਂ ਤੇ ਕੁਲਦੀਪ ਸਿੰਘ ਵੈਦ ਨੇ ਹੀ ਵਿਧਾਨ ਸਭਾ ਵਿੱਚ ਉਠਾਇਆ ਸੀ। ਜਿਸ ਦੇ ਜਵਾਬ ਵਿੱਚ ਸਭਿਆਚਾਰਕ ਮਾਮਲੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੱਚਰ ਗਾਇਕੀ ਨੂੰ ਠੱਲਣ ਲਈ ਪੰਜਾਬ ਮਿਊਜ਼ਿਕ ਸੈਂਸਰ ਬੋਰਡ ਬਣਾਉਣ ਉੱਪਰ ਆਪਣੀ ਬੇਵੱਸੀ ਜ਼ਾਹਿਰ ਕੀਤੀ ਹੈ।

ਚੰਨੀ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਸੈਂਸਰ ਬੋਰਡ ਦਾ ਮਾਮਲਾ ਸੰਵਿਧਾਨ ਦੇ ਸ਼ਡਿਊਲ 7 ਅਨੁਸਾਰ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਸ ਕਾਰਨ ਇਸ ਮਾਮਲੇ ਉੱਪਰ ਕਾਰਵਾਈ ਕੇਵਲ ਕੇਂਦਰ ਸਰਕਾਰ ਹੀ ਕਰ ਸਕਦੀ ਹੈ।

ਚੰਨੀ ਨੇ ਕਿਹਾ ਕਿ ਸਰਕਾਰ ਤਾਂ ਬਣਾਈ ਨਵੀਂ ਸਭਿਆਚਾਰਕ ਨੀਤੀ ਤਹਿਤ ਪੰਜਾਬੀ ਅਮੀਰ ਵਿਰਸੇ ਬਾਰੇ ਸਮਾਜ ਵਿੱਚ ਚੇਤਨਾ ਹੀ ਪੈਦਾ ਕਰ ਸਕਦੀ ਹੈ। ਦੱਸਣਯੋਗ ਹੈ ਕਿ ਲੱਚਰ ਗਾਇਕੀ ਦਾ ਮਾਮਲਾ ਪੰਜਾਬ ਵਿੱਚ ਲੰਮੇਂ ਸਮੇਂ ਭਖਿਆ ਹੈ।

-PTC News

Related Post