ਭਾਰੀ ਮੀਂਹ ਨੇ ਕਿਸਾਨਾਂ ਦਾ ਤੋੜਿਆ ਲੱਕ , ਝੋਨੇ ਦੀ ਪੱਕੀ ਫਸਲ ਡਿੱਗ ਕੇ ਧਰਤੀ 'ਤੇ ਵਿਛੀ

By  Shanker Badra September 22nd 2018 07:18 PM

ਭਾਰੀ ਮੀਂਹ ਨੇ ਕਿਸਾਨਾਂ ਦਾ ਤੋੜਿਆ ਲੱਕ , ਝੋਨੇ ਦੀ ਪੱਕੀ ਫਸਲ ਡਿੱਗ ਕੇ ਧਰਤੀ 'ਤੇ ਵਿਛੀ:ਪੰਜਾਬ ਅੰਦਰ ਅੱਜ ਸਵੇਰੇ ਤੋਂ ਹੀ ਬਹੁਤ ਭਾਰੀ ਮੀਂਹ ਪੈ ਰਿਹਾ ਹੈ।ਇਸ ਮੀਂਹ ਨੇ ਦੇਸ਼ ਦੇ ਅੰਨਦਾਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿਉਕਿ ਬੇਮੋਸਮੀ ਬਰਸਾਤ ਕਾਰਣ ਸੈਂਕੜੇ ਏਕੜ ਪੱਕੀ ਹੋਈ ਝੋਨੇ ਦੀ ਫਸਲ ਨੂੰ ਜਮੀਨ 'ਤੇ ਵਿੱਛਾ ਦਿੱਤਾ ਹੈ।

ਕਿਸਾਨ ਆੜਤੀਆਂ ਅਤੇ ਬੈਂਕਾ ਤੋਂ ਕਰਜ਼ਾ ਲੈ ਕੇ ਫ਼ਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਹਨ ਪਰ ਜਦੋਂ ਫ਼ਸਲ 'ਤੇ ਕੋਈ ਕੁਦਰਤੀ ਕਰੋਪੀ ਪੈਂਦੀ ਹੈ ਤਾਂ ਕਿਸਾਨਾਂ ਦੀਆਂ ਉਮੀਦਾਂ 'ਤੇ ਗੜੇਮਾਰੀ ਹੋ ਜਾਂਦੀ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਕਿਸਾਨ ਆਪਣੀ ਫ਼ਸਲ ਦੇ ਸਿਰ 'ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।

ਕਿਸਾਨ ਇਸ ਫ਼ਸਲ ਦੇ ਨਾਲ ਹੀ ਆੜਤੀਆਂ ਅਤੇ ਬੈਂਕਾ ਤੋਂ ਲਿਆ ਕਰਜ਼ਾ ਉਤਾਰਨ ਲਈ ਵੱਡੇ -ਵੱਡੇ ਸੁਪਨੇ ਦੇਖਦਾ ਹੈ।ਅੱਜ ਸਵੇਰ ਤੋਂ ਲਗਾਤਾਰ ਪੈ ਰਹੀ ਬੇਮੋਸਮੀ ਬਰਸਾਤ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਸੀ।

-PTCNews

Related Post