ਪੰਜਾਬ 'ਚ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਦੇ ਮੁਰਝਾਏ ਚਿਹਰੇ

By  Jashan A September 29th 2019 01:27 PM

ਪੰਜਾਬ 'ਚ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਹੋਈ ਖ਼ਰਾਬ, ਕਿਸਾਨਾਂ ਦੇ ਮੁਰਝਾਏ ਚਿਹਰੇ,ਗੁਰਦਸਪੁਰ: ਪਿਛਲੇ 2 ਦਿਨਾਂ ਤੋਂ ਪੰਜਾਬ 'ਚ ਪੈ ਰਹੀ ਬਾਰਿਸ਼ ਕਾਰਨ ਝੋਨੇ ਦੀ ਲਗਭਗ ਤਿਆਰ ਫ਼ਸਲ ਧਰਤੀ ਉੱਪਰ ਵਿਛ ਗਈ।ਬਾਰਿਸ਼ ਨੇ ਪੱਕਣ ਕਿਨਾਰੇ ਖੜ੍ਹੀ ਝੋਨੇ ਦੀ ਫਸਲ ਨੂੰ ਲਪੇਟ ਵਿਚ ਲੈ ਕੇ ਆਰਥਕ ਪੱਖੋਂ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ।

Peddy Cropਇਸ ਬਾਰਿਸ਼ ਦਾ ਵਧੇਰੇ ਅਸਰ ਜਲੰਧਰ, ਗੁਰਦਾਸਪੁਰ ਅਤੇ ਸੁਲਤਾਨਪੁਰ ਲੋਧੀ ਵਿਖੇ ਦੇਖਣ ਨੂੰ ਮਿਲਿਆ ਹੈ। ਗੁਰਦਾਸਪੁਰ ਜ਼ਿਲੇ ਦੇ ਦੋਰਾਂਗਲਾ, ਕਲਾਨੌਰ, ਗੁਰਦਾਸਪੁਰ, ਕਾਹਨੂੰਵਾਨ ਅਤੇ ਦੀਨਾਨਗਰ ਆਦਿ ਸਮੇਤ ਵੱਖ-ਵੱਖ ਬਲਾਕਾਂ 'ਚ ਅਨੇਕਾਂ ਥਾਈਂ ਝੋਨੇ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ।

ਹੋਰ ਪੜ੍ਹੋ: ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਭਾਰੀ ਮੀਂਹ, ਮੌਸਮ ਹੋਇਆ ਠੰਡਾ

Peddy Cropਤੁਹਾਨੂੰ ਦੱਸ ਦਈਏ ਕਿ ਸਾਉਣੀ ਦੇ ਇਸ ਸੀਜ਼ਨ ਦੌਰਾਨ ਕਿਸਾਨ ਪਾਣੀ ਦੀ ਕਿੱਲਤ ਨਾਲ ਜੂਝਦੇ ਰਹੇ ਹਨ। ਪਰ ਹੁਣ ਜਦੋਂ ਝੋਨੇ ਦੀ ਫਸਲ ਪੱਕ ਕੇ ਖੇਤਾਂ ਵਿਚ ਵਾਢੀ ਲਈ ਤਿਆਰ ਹੋਣ ਕਿਨਾਰੇ ਪਹੁੰਚ ਚੁੱਕੀ ਹੈ ਤਾਂ ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।

-PTC News

Related Post