ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ

By  Shanker Badra September 4th 2018 08:57 AM

ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ:ਪੰਜਾਬ 'ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਅੱਜ 4 ਸਤੰਬਰ ਨੂੰ ਭਰੇ ਜਾਣੇ ਹਨ।ਇਨ੍ਹਾਂ ਭਰੇ ਹਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 10 ਸਤੰਬਰ ਨੂੰ ਕੀਤੀ ਜਾਏਗੀ ਤੇ ਚੋਣ ਕਮਿਸ਼ਨ ਮੁਤਾਬਕ 11 ਸਤੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਇਸ ਵਾਰ ਦੀਆਂ ਚੋਣਾਂ ਵਿਚ ਖਾਸ ਗੱਲ ਇਹ ਹੋਵੇਗੀ ਕਿ ਚੋਣਾਂ ਮਸ਼ੀਨਾਂ ਦੀ ਥਾਂ ਹੁਣ ਬੈਲਟ ਬਾਕਸ ਰਾਹੀਂ ਹੋਣਗੀਆਂ ਤੇ ਪਹਿਲੀ ਵਾਰ 'ਨੋਟਾ' ਵਾਲਾ ਖਾਨਾ ਬੈਲਟ ਪੇਪਰਾਂ 'ਚ ਹੀ ਹੋਵੇਗਾ।

ਦੱਸਦੇ ਈਏ ਕਿ ਰਾਜ ਵਿਚ ਇੰਨ੍ਹਾਂ ਚੋਣਾਂ ਲਈ ਕੁੱਲ 12787395 ਵੋਟਰਾਂ ਦੇ ਨਾਮ ਦਰਜ ਹਨ।

-PTCNews

Related Post