ਪੰਜਾਬ ਦੇ ਇਸ ਸ਼ਖਸ ਦੀ ਚਮਕੀ ਕਿਸਮਤ , 3 ਘੰਟਿਆਂ 'ਚ ਬਣਿਆ ਕਰੋੜਪਤੀ

By  Shanker Badra January 27th 2020 09:24 PM

ਪੰਜਾਬ ਦੇ ਇਸ ਸ਼ਖਸ ਦੀ ਚਮਕੀ ਕਿਸਮਤ , 3 ਘੰਟਿਆਂ 'ਚ ਬਣਿਆ ਕਰੋੜਪਤੀ:ਪਠਾਨਕੋਟ : ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਜਦੋ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਕੁਝ ਵਾਪਰਿਆ ਪੰਜਾਬ ਦੇ ਪਠਾਨਕੋਟ ਵਾਸੀ ਰਾਕੇਸ਼ ਕੁਮਾਰਨਾਲ, ਜੋ 3 ਘੰਟਿਆਂ 'ਚ ਹੀ ਕਰੋੜਪਤੀ ਬਣ ਗਿਆ ਹੈ ਅਤੇ ਉਸਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਜਿਸ ਨੂੰ ਪੰਜਾਬ ਰਾਜ ਨਿਊ ਯੀਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ ਵਿੱਚ ਡੇਢ ਕਰੋੜ ਰੁਪਏ ਦਾ ਜੇਤੂ ਬਣਾ ਦਿੱਤਾ।ਜਿਸ ਨੂੰ ਲੈ ਕੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

Punjab lottery Bumper 2020 : Pathankot Person 1.5 million Lottery After 3 hours ਪੰਜਾਬ ਦੇ ਇਸ ਸ਼ਖਸ ਦੀ ਚਮਕੀ ਕਿਸਮਤ , 3 ਘੰਟਿਆਂ 'ਚ ਬਣਿਆ ਕਰੋੜਪਤੀ

ਦਰਅਸਲ 'ਚ ਰਾਕੇਸ਼ ਕੁਮਾਰ ਪੇਸ਼ੇ ਵਜੋਂ ਆੜ੍ਹਤੀਆ ਹੈ। ਉਸ ਨੇ ਇਨਾਮ ਜਿੱਤਣ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸ ਨੇ 17 ਜਨਵਰੀ ਨੂੰ ਦੁਪਹਿਰਬਾਅਦ 2 ਵਜੇ ਸਾਈਕਲ 'ਤੇ ਲਾਟਰੀ ਟਿਕਟਾਂ ਵੇਚ ਰਹੇ ਵਿਅਕਤੀ ਕੋਲੋਂ ਨਿਊ ਈਅਰ ਬੰਪਰ ਦੀ ਟਿਕਟ ਖ਼ਰੀਦੀ ਸੀ ਅਤੇ ਸ਼ਾਮੀਂ 5 ਵਜੇ ਉਹ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਗਿਆ। ਇਸੇ ਦਿਨ ਹੀ ਨਿਊ ਈਅਰ ਬੰਪਰ ਦਾ ਡਰਾਅ ਨਿਕਲਣਾ ਸੀ।

ਇਨਾਮੀ ਰਾਸ਼ੀ ਲਈ ਚੰਡੀਗੜ੍ਹ ਵਿਖੇ ਪੰਜਾਬ ਲਾਟਰੀਜ਼ ਵਿਭਾਗ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਰਾਕੇਸ਼ ਕੁਮਾਰ ਨੇ ਵਿਭਾਗ ਵੱਲੋਂ ਪਾਰਦਰਸ਼ੀ ਢੰਗ ਨਾਲ ਕੱਢੇ ਜਾਂਦੇ ਡਰਾਅ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਐਲਾਨਿਆ ਜਾਂਦਾ ਹੈ।

Punjab lottery Bumper 2020 : Pathankot Person 1.5 million Lottery After 3 hours ਪੰਜਾਬ ਦੇ ਇਸ ਸ਼ਖਸ ਦੀ ਚਮਕੀ ਕਿਸਮਤ , 3 ਘੰਟਿਆਂ 'ਚ ਬਣਿਆ ਕਰੋੜਪਤੀ

ਇਸੇ ਦੌਰਾਨ ਜੰਮੂ ਦੇ ਰਹਿਣ ਵਾਲੇ ਰੋਹਿਨ ਸ਼ਰਮਾ, ਜੋ ਨਿਊ ਯੀਅਰ ਬੰਪਰ ਦਾ 10 ਲੱਖ ਰੁਪਏ ਦਾ ਦੂਜਾ ਇਨਾਮ ਜੇਤੂ ਹੈ, ਨੇ ਵੀ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਜੇਤੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।

-PTCNews

Related Post