ਪੰਜਾਬ 'ਚ ਕਈ ਥਾਈਂ ਛਾਈ ਸੰਘਣੀ ਧੁੰਦ ,ਬਟਾਲਾ 'ਚ ਵਾਪਰਿਆ ਵੱਡਾ ਸੜਕ ਹਾਦਸਾ

By  Shanker Badra November 29th 2018 10:20 AM

ਪੰਜਾਬ 'ਚ ਕਈ ਥਾਈਂ ਛਾਈ ਸੰਘਣੀ ਧੁੰਦ ,ਬਟਾਲਾ 'ਚ ਵਾਪਰਿਆ ਵੱਡਾ ਸੜਕ ਹਾਦਸਾ:ਬਟਾਲਾ :ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।Punjab many locations Shade dense fog Batala happened Big road accidentਇਸ ਦੌਰਾਨ ਧੁੰਦ ਕਾਰਨ ਆਵਾਜਾਈ ਵਿਵਸਥਾ ਪ੍ਰਭਾਵਿਤ ਰਹੀ ਅਤੇ ਵਾਹਨ ਧੀਮੀ ਗਤੀ ਵਿਚ ਚਲਦੇ ਨਜ਼ਰ ਆਏ ਹਨ।ਇਸ ਤੋਂ ਇਲਾਵਾ ਠੰਢ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।ਇਸ ਧੁੰਦ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।Punjab many locations Shade dense fog Batala happened Big road accidentਇਸੇ ਦੌਰਾਨ ਅੱਜ ਬਟਾਲਾ ਵਿਚ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰਿਆ ਹੈ।ਜਾਣਕਾਰੀ ਅਨੁਸਾਰ ਬਟਾਲਾ 'ਚ ਪੁਲਿਸ ਮੁਲਾਜ਼ਮਾਂ ਦੀ ਬੱਸ ਇੱਕ ਟਰਾਲੀ ਨਾਲ ਟਕਰਾ ਗਈ ਹੈ।ਇਸ ਹਾਦਸੇ ਦੌਰਾਨ 19 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ, ਇਨ੍ਹਾਂ ਜ਼ਖਮੀਆਂ 'ਚ 16 ਏ.ਅੈਸ.ਅਾਈ ਸ਼ਾਮਿਲ ਹਨ।Punjab many locations Shade dense fog Batala happened Big road accidentਦੱਸ ਦੇਈਏ ਕਿ ਪੁਲਿਸ ਮੁਲਾਜ਼ਮਾਂ ਦੀ ਬੱਸ ਬਟਾਲਾ ਤੋਂ ਹਾਈਕੋਰਟ ਜਾ ਰਹੀ ਸੀ।ਜਦੋਂ ਪੁਲਿਸ ਮੁਲਾਜ਼ਮਾਂ ਦੀ ਬੱਸ ਬਟਾਲਾ ਦੇ ਪੰਜ ਗਰਾਈਅਾਂ ਅੱਡੇ ਨਜ਼ਦੀਕ ਪਹੁੰਚੀ ਤਾਂ ਓਥੇ ਇਹ ਹਾਦਸਾ ਵਾਪਰਿਆ ਹੈ।

-PTCNews

Related Post