ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਪੈਟਰੋਲ-ਡੀਜ਼ਲ ਹੋਇਆ ਇੰਨ੍ਹਾਂ ਸਸਤਾ, ਜਾਣੋ ਕੀਮਤਾਂ

By  Jashan A December 2nd 2018 03:53 PM -- Updated: December 2nd 2018 03:57 PM

ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਪੈਟਰੋਲ-ਡੀਜ਼ਲ ਹੋਇਆ ਇੰਨ੍ਹਾਂ ਸਸਤਾ, ਜਾਣੋ ਕੀਮਤਾਂ ,ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਦੌਰਾਨ ਤੇਲ ਪਵਾਉਣ ਵਾਲਿਆਂ ਨੂੰ ਕੁਝ ਹੱਦ ਤੱਕ ਰਾਹਤ ਮਿਲ ਰਹੀ ਹੈ। ਅੱਜ ਵੀ ਤੇਲ ਦੀਆਂ ਕੀਮਤਾਂ 'ਚ ਕਟੌਤੀ ਦਰਜ ਕੀਤੀ ਗਈ।

diesel ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਪੈਟਰੋਲ-ਡੀਜ਼ਲ ਹੋਇਆ ਇੰਨ੍ਹਾਂ ਸਸਤਾ !!

ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 30 ਪੈਸੇ ਅਤੇ ਡੀਜ਼ਲ 'ਚ 33 ਪੈਸੇ ਦੀ ਕਟੌਤੀ ਕੀਤੀ ਹੈ। ਇਸ ਤਰ੍ਹਾਂ ਲਗਾਤਾਰ ਮਿਲ ਰਹੀ ਰਾਹਤ ਨਾਲ ਹੁਣ ਤਕ ਪੈਟਰੋਲ 10.60 ਰੁਪਏ ਤੇ ਡੀਜ਼ਲ 8.67 ਰੁਪਏ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ।ਦਿੱਲੀ 'ਚ ਐਤਵਾਰ ਨੂੰ ਪੈਟਰੋਲ ਦੀ ਕੀਮਤ 72.23 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 67.02 ਰੁਪਏ ਪ੍ਰਤੀ ਲਿਟਰ 'ਤੇ ਆ ਗਈ ਹੈ।

diesel ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਪੈਟਰੋਲ-ਡੀਜ਼ਲ ਹੋਇਆ ਇੰਨ੍ਹਾਂ ਸਸਤਾ !!

ਮੁੰਬਈ 'ਚ ਪੈਟਰੋਲ ਦੀ ਕੀਮਤ ਅੱਜ 77.80 ਰੁਪਏ ਅਤੇ ਡੀਜ਼ਲ ਦੀ 70.15 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.25 ਰੁਪਏ ਅਤੇ ਚੇਨਈ 'ਚ 74.94 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਦੇ ਇਲਾਵਾ ਕੋਲਕਾਤਾ 'ਚ ਡੀਜ਼ਲ ਦੀ ਕੀਮਤ 68.75 ਰੁਪਏ ਅਤੇ ਚੇਨਈ 'ਚ 70.77 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

petrol ਪੰਜਾਬ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਪੈਟਰੋਲ-ਡੀਜ਼ਲ ਹੋਇਆ ਇੰਨ੍ਹਾਂ ਸਸਤਾ !!

ਉਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਵੀ ਤੇਲ ਦੀਆਂ ਕੀਮਤਾਂ 'ਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਜਿਸ ਦੌਰਾਨ ਜਲੰਧਰ 'ਚ ਪੈਟਰੋਲ ਦੀ ਕੀਮਤ 77 ਰੁਪਏ 26 ਪੈਸੇ ਅਤੇ ਡੀਜ਼ਲ ਦੀ 66 ਰੁਪਏ 90 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਅੰਮ੍ਰਿਤਸਰ ਸ਼ਹਿਰ 'ਚ ਅੱਜ ਪੈਟਰੋਲ ਦੀ ਕੀਮਤ 77 ਰੁਪਏ 87 ਪੈਸੇ ਅਤੇ ਡੀਜ਼ਲ ਦੀ 67 ਰੁਪਏ 43 ਪੈਸੇ ਹੋ ਗਈ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 77 ਰੁਪਏ 73 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 67 ਰੁਪਏ 30 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

-PTC News

Related Post