ਪੰਜਾਬ ਪੁਲਿਸ ਨੇ ਆਈ.ਐਸ.ਆਈ. ਨਾਲ ਜੁੜੇ ਹੋਣ ਦੇ ਦੋਸ਼ 'ਚ 4 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

By  Shanker Badra April 5th 2018 09:29 AM -- Updated: May 3rd 2018 04:44 PM

ਪੰਜਾਬ ਪੁਲਿਸ ਨੇ ਆਈ.ਐਸ.ਆਈ. ਨਾਲ ਜੁੜੇ ਹੋਣ ਦੇ ਦੋਸ਼ 'ਚ 4 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ:ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ 4 ਪੰਜਾਬੀ ਨੌਜਵਾਨਾਂ ਨੂੰ ਫੜ ਕੇ ਇਹ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਨਾਲ ਜੁੜੇ ਹਨ।ਚਾਰੇ ਨੌਜਵਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।ਪੰਜਾਬ ਪੁਲਿਸ ਨੇ ਆਈ.ਐਸ.ਆਈ. ਨਾਲ ਜੁੜੇ ਹੋਣ ਦੇ ਦੋਸ਼ 'ਚ 4 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰਕਾਉਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਹਰਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਨੌਜਵਾਨ ਮੁੰਡਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਇਸੇ ਸਿਲਸਿਲੇ ਵਿੱਚ ਕੁੱਝ ਦਿਨ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਵਿੱਚ ਰੈਫਰੈਂਡਮ-2020 ਦੇ ਪੋਸਟਰ ਵੀ ਲਾਏ ਗਏ ਸੀ।ਹਰਕੰਵਲਪ੍ਰੀਤ ਸਿੰਘ ਮੁਤਾਬਕ ਚਾਰਾਂ ਮੁੰਡਿਆਂ ਨੇ ਮੰਨਿਆ ਹੈ ਕਿ ਉਹ ਆਈ.ਐਸ.ਆਈ. ਲਈ ਕੰਮ ਕਰਦੇ ਸਨ।ਆਈ.ਐਸ.ਆਈ. ਏਜੰਟ ਦੀਪ ਕੌਰ ਰੈਫਰੈਂਡਮ 2020 ਫੇਸਬੁਕ ਰਾਹੀਂ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਸੀ।ਪੰਜਾਬ ਪੁਲਿਸ ਨੇ ਆਈ.ਐਸ.ਆਈ. ਨਾਲ ਜੁੜੇ ਹੋਣ ਦੇ ਦੋਸ਼ 'ਚ 4 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰਪੁਲਿਸ ਨੇ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਇਨ੍ਹਾਂ ਨੂੰ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ।ਪੁਲਿਸ ਮੁਤਾਬਕ ਆਈ.ਐਸ.ਆਈ. ਸੋਸ਼ਲ ਮੀਡੀਆ ਰਾਹੀਂ ਘੱਟ ਉਮਰ ਦੇ ਮੁੰਡਿਆਂ ਨੂੰ ਲੱਭ ਕੇ ਉਨ੍ਹਾਂ ਦਾ ਬ੍ਰੇਨ ਵਾਸ਼ ਕਰਦੀ ਹੈ ਤੇ ਫਿਰ ਉਨ੍ਹਾਂ ਤੋਂ ਮਾਹੌਲ ਖਰਾਬ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪੰਜਾਬ ਪੁਲਿਸ ਨੇ ਆਈ.ਐਸ.ਆਈ. ਨਾਲ ਜੁੜੇ ਹੋਣ ਦੇ ਦੋਸ਼ 'ਚ 4 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰਆਈ.ਐਸ.ਆਈ. ਨੇ ਇਹ ਕੰਮ ਮਲੇਸ਼ੀਆ ਵਿੱਚ ਰਹਿ ਰਹੀ ਦੀਪ ਕੌਰ ਨਾਂ ਦੀ ਔਰਤ ਨੂੰ ਦਿੱਤਾ ਹੋਇਆ ਹੈ।ਉਹੀ ਇਨ੍ਹਾਂ ਨੌਜਵਾਨਾਂ ਨੂੰ ਲੱਭਦੀ ਹੈ ਤੇ ਪੈਸੇ ਭੇਜ ਕੇ ਮਾਹੌਲ ਖਰਾਬ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।

-PTCNews

Related Post