ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਡਿਊਟੀ 'ਤੇ ਪਹੁੰਚਦੇ ਹੀ ਲੈਣਗੇ ਸੈਲਫ਼ੀ ,ਮਹਿਕਮੇ ਨੇ ਜਾਰੀ ਕੀਤੇ ਇਹ ਹੁਕਮ

By  Shanker Badra July 31st 2019 06:45 PM

ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਡਿਊਟੀ 'ਤੇ ਪਹੁੰਚਦੇ ਹੀ ਲੈਣਗੇ ਸੈਲਫ਼ੀ ,ਮਹਿਕਮੇ ਨੇ ਜਾਰੀ ਕੀਤੇ ਇਹ ਹੁਕਮ:ਜਲੰਧਰ : ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ ਪਰ ਇਸ ਵਾਰ ਚਰਚਾ ਵਿਚ ਆਉਣ ਦਾ ਕਾਰਨ ਕੋਈ ਕਾਰਨਾਮਾ ਨਹੀਂ , ਸਗੋਂ ਪੁਲਿਸ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਹੁਕਮ ਹਨ।

Punjab Police Employees Duty arrival Selfie Official Group on WhatsApp
ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਡਿਊਟੀ 'ਤੇ ਪਹੁੰਚਦੇ ਹੀ ਲੈਣਗੇ ਸੈਲਫ਼ੀ ,ਮਹਿਕਮੇ ਨੇ ਜਾਰੀ ਕੀਤੇ ਇਹ ਹੁਕਮ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਡੀਸੀਪੀ ਨੇ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਕਿ ਜਦੋਂ ਕੋਈ ਮੁਲਾਜ਼ਮ ਅਪਣੇ ਡਿਊਟੀ ਪੁਆਇੰਟ 'ਤੇ ਪੁੱਜ ਜਾਂਦਾ ਹੈ ਤਾਂ ਉਸ ਦਾ ਪਹਿਲਾ ਕੰਮ ਹੋਵੇਗਾ ਕਿ ਉਹ ਅਪਣੀ ਸੈਲਫ਼ੀ ਖਿੱਚ ਕੇ ਵੱਟਸਐਪ 'ਤੇ ਬਣੇ ਆਫ਼ਿਸ਼ੀਅਲ ਗਰੁੱਪ 'ਤੇ ਪਾਵੇ।

Punjab Police Employees Duty arrival Selfie Official Group on WhatsApp
ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਡਿਊਟੀ 'ਤੇ ਪਹੁੰਚਦੇ ਹੀ ਲੈਣਗੇ ਸੈਲਫ਼ੀ ,ਮਹਿਕਮੇ ਨੇ ਜਾਰੀ ਕੀਤੇ ਇਹ ਹੁਕਮ

ਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਮੁਲਾਜ਼ਮ ਡਿਊਟੀ 'ਤੇ ਪਹੁੰਚਿਆ ਹੈ ਜਾਂ ਨਹੀਂ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਹੁਣ ਡਿਊਟੀ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਜਾਂ ਦੇਰੀ ਨਾਲ ਨਹੀਂ ਪੁੱਜੇਗਾ ਪਰ ਵੇਖਣਾ ਹੋਵੇਗਾ ਕਿ ਇਹ ਸੈਲਫ਼ੀ ਅਟੈਂਡੈਂਸ ਰਜਿਸਟਰ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ।

-PTCNews

Related Post