ਪੰਜਾਬ ਪੁਲਿਸ ਨੇ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਮੰਨਾ ਨੂੰ ਕੀਤਾ ਗ੍ਰਿਫ਼ਤਾਰ

By  Shanker Badra April 2nd 2019 03:19 PM

ਪੰਜਾਬ ਪੁਲਿਸ ਨੇ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਮੰਨਾ ਨੂੰ ਕੀਤਾ ਗ੍ਰਿਫ਼ਤਾਰ:ਰੂਪਨਗਰ : ਤਰਨਤਾਰਨ ਤੇ ਫਰੀਦਕੋਟ ਵਿੱਚ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਨੂੰ ਚਮਕੌਰ ਸਾਹਿਬ ਪੁਲਿਸ ਨੇ ਹਥਿਆਰਾਂ ਸਮੇਤ ਧੋਲਰਾਂ ਪੁੱਲ ਨੇੜੇ ਗ੍ਰਿਫ਼ਤਾਰ ਕੀਤਾ ਹੈ।ਜਿਸ ਦੀ ਪਛਾਣ ਗੈਂਗਸਟਰ ਮਨਿੰਦਰ ਵਾਸੀ ਤਰਨਤਾਰਨ ਵਜੋ ਹੋਈ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਗੈਂਗਸਟਰ ਕੋਲੋਂ ਦੋ ਪਿਸਤੌਲ 32 ਬੋਰ ਦੇ ਅਤੇ ਕੁਝ ਜ਼ਿੰਦਾਂ ਕਾਰਤੂਸਾਂ ਬਰਾਮਦ ਹੋਏ ਹਨ।ਇਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦਾਅਵਾ ਕੀਤਾ ਕਿ ਸਿੰਕਦਰ ਸਾਂਸੀ ਗਰੁੱਪ ਦਾ ਮੰਨਾ ਆਖਰੀ ਮੈਂਬਰ ਸੀ, ਜਦਕਿ ਵੱਖ-ਵੱਖ ਮਾਮਲਿਆਂ 'ਚ ਇਸ ਗਰੁੱਪ ਦੇ ਅੱਠ ਮੈਂਬਰ ਪਹਿਲਾ ਹੀ ਪੰਜਾਬ ਦੀਆਂ ਵੱਖ -ਵੱਖ ਜੇਲ੍ਹਾਂ 'ਚ ਬੰਦ ਹਨ।

Punjab Police Group Sikander Sansi gangster Manna arrested ਪੰਜਾਬ ਪੁਲਿਸ ਨੇ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਮੰਨਾ ਨੂੰ ਕੀਤਾ ਗ੍ਰਿਫ਼ਤਾਰ

ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸਵਾਪਨ ਸ਼ਰਮਾ ਨੇ ਦੱਸਿਆ ਹੈ ਕਿ ਗੈਂਗਸਟਰ ਸਿੰਕਦਰ ਸਾਂਸੀ ਗਰੁੱਪ ਤੇ ਜੱਗੂ ਬਵਾਲਪੁਰੀਆ ਦੇ ਗਰੁੱਪ ਦੀ ਆਪਸ 'ਚ ਰੰਜ਼ਿਸ ਚੱਲ ਰਹੀ ਸੀ, ਜਿਸ ਕਰਕੇ ਇਨ੍ਹਾਂ ਦੇ ਦਰਮਿਆਨ ਕਈ ਵਾਰ ਗੋਲੀ ਵੀ ਚੱਲੀ।ਉਨ੍ਹਾਂ ਕਿਹਾ ਕਿ ਗੈਂਗਸਟਰ ਮਨਿੰਦਰ ਮੰਨਾ ਨੂੰ ਇੰਟਰਗੈਂਗ ਲੜਾਈ 'ਚ ਗੋਲੀ ਵੀ ਲੱਗੀ ਤੇ ਦੋਨੇ ਲੱਤਾਂ ਵੀ ਪਹਿਲਾ ਟੁੱਟ ਚੁੱਕੀਆ ਹਨ।

Punjab Police Group Sikander Sansi gangster Manna arrested ਪੰਜਾਬ ਪੁਲਿਸ ਨੇ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਮੰਨਾ ਨੂੰ ਕੀਤਾ ਗ੍ਰਿਫ਼ਤਾਰ

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਮਨਿੰਦਰ ਮੰਨਾ ਨਾਂਅ ਦਾ ਗੈਂਗਸਟਰ ਜੋ ਗੈਂਗਸਟਰ ਸਿੰਕਦਰ ਸਾਂਸੀ ਗਰੁੱਪ ਦਾ ਸਾਥੀ ਹੈ, ਜਿਹੜਾ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਲਈ ਸਾਜ਼ਿਸ ਘੜ ਰਿਹਾ ਹੈ।ਉਨਾਂ ਦੱਸਿਆ ਕਿ ਜੱਗੂ ਬਵਾਲਪੁਰੀਆ ਰੂਪਨਗਰ ਜੇਲ੍ਹ 'ਚ ਬੰਦ ਸੀ, ਜਿਸ ਨੂੰ ਹਫਤਾ ਪਹਿਲਾ ਹੀ ਕਿਸੇ ਹੋਰ ਮਾਮਲੇ 'ਚ ਕਿਸੇ ਹੋਰ ਜੇਲ੍ਹ 'ਚ ਸ਼ਿਫਟ ਕੀਤਾ ਹੈ।ਉਨਾਂ ਕਿਹਾ ਕਿ ਜੱਗੂ ਬਵਾਲਪੁਰੀਆ ਤੇ ਉਕਤ ਗਰੁੱਪ ਦੀ ਆਪਸੀ ਰੰਜ਼ਿਸ ਨੂੰ ਦੇਖਦੇ ਹੋਏ ਅਦਾਲਤ ਦੀ ਪੇਸ਼ੀ ਦੇ ਸਮੇ ਜੱਗੂ ਨੂੰ ਮਾਰਨ ਲਈ ਪਿਛਲੇ ਕਈ ਦਿਨਾਂ ਤੋ ਇਲਾਕੇ 'ਚ ਸਰਗਰਮੀ ਨਾਲ ਮੰਨਾ ਘੁੰਮ ਰਿਹਾ ਸੀ।

Punjab Police Group Sikander Sansi gangster Manna arrested ਪੰਜਾਬ ਪੁਲਿਸ ਨੇ ਸਰਗਗਰਮ ਗੈਂਗਸਟਰ ਗਰੁੱਪ ਸਿੰਕਦਰ ਸਾਂਸੀ ਦੇ ਸਾਥੀ ਗੈਂਗਸਟਰ ਮੰਨਾ ਨੂੰ ਕੀਤਾ ਗ੍ਰਿਫ਼ਤਾਰ

ਸਵਪਨ ਸ਼ਰਮਾ ਨੇ ਕਿਹਾ ਕਿ ਗੈਂਗਸਟਰ ਮੰਨਾ ਨੂੰ ਇਸ ਤੋਂ ਪਹਿਲਾ ਫਰੀਕੋਟ, ਤਰਨਤਾਰਨ ਜ਼ਿਲਿਆ 'ਚ ਹੱਤਿਆ ਤੇ ਅਸਲਾ ਐਕਟ ਦੀ ਅਧੀਨ ਗਿ੍ਫਤਾਰ ਕੀਤਾ ਸੀ ਤੇ ਹੁਣ ਅੰਮਿਤਸਰ, ਤਰਨਤਾਰਨ ਪੁਲਿਸ ਨੂੰ ਵੱਖ-ਵੱਖ ਪੰਜ ਕੇਸਾਂ 'ਚ ਲੋੜੀਂਦਾ ਸੀ ਤੇ ਉਕਤ ਪੰਜ ਕੇਸਾਂ ਵਿੱਚ ਤਿੰਨ ਵਿੱਚ ਭਗੌੜਾ ਕਰਾਰ ਚੱਲ ਰਿਹਾ ਸੀ।

-PTCNews

Related Post