ਪੰਜਾਬ ਪੁਲਿਸ ਵੱਲੋਂ SI ਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ ਤਰੀਕਾਂ ਜਾਰੀ, ਲਿੰਕ ਰਾਹੀਂ ਕਰੋ ਚੈੱਕ

By  Riya Bawa October 2nd 2022 01:04 PM -- Updated: October 2nd 2022 02:33 PM

Punjab Police Recruitment 2022: ਪੰਜਾਬ ਪੁਲਿਸ ਨੇ ਇੱਕ ਨੋਟਿਸ ਜਾਰੀ ਕਰਕੇ SI ਅਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ ਦੀਆਂ ਤਰੀਕਾਂ ਨੂੰ ਕਲੀਅਰ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ ਆਪਣੀ ਵੈੱਬਸਾਈਟ - punjabpolice.gov.in 'ਤੇ ਇੰਟੈਲੀਜੈਂਸ ਅਸਿਸਟੈਂਟ (ਕਾਂਸਟੇਬਲ ਦੇ ਰੈਂਕ ਵਿੱਚ), ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦੇ ਲਈ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਨਵੈਸਟੀਗੇਸ਼ਨ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਆਰਮਡ ਪੁਲਿਸ ਦੇ ਕਾਡਰਾਂ ਵਿੱਚ ਇਹਨਾਂ ਅਸਾਮੀਆਂ ਲਈ ਅਰਜ਼ੀ ਦਿੱਤੀ ਹੈ ਉਹ ਹੇਠਾਂ ਦਿੱਤੀ ਸਾਰਣੀ ਵਿੱਚ ਪੋਸਟ-ਵਾਰ ਪ੍ਰੀਖਿਆ ਦੀ ਮਿਤੀ ਅਤੇ ਸਮਾਂ ਦੇਖ ਸਕਦੇ ਹਨ।

PunjabPolice

ਪੰਜਾਬ ਪੁਲਿਸ ਭਰਤੀ ਵਿਭਾਗ, ਪੰਜਾਬ ਪੁਲਿਸ ਹੈੱਡ ਕਾਂਸਟੇਬਲ ਭਰਤੀ 2022 ਦੀ ਲਿਖਤੀ ਪ੍ਰੀਖਿਆ OMR ਸ਼ੀਟ ਦੇ ਅਧਾਰ 'ਤੇ ਕਰਵਾਏਗਾ। ਜਿਸ ਲਈ ਪ੍ਰੀਖਿਆ 14 ਅਕਤੂਬਰ ਤੋਂ 16 ਅਕਤੂਬਰ 2022 ਤੱਕ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਕਾਂਸਟੇਬਲ ਅਤੇ ਇੰਟੈਲੀਜੈਂਸ ਅਸਿਸਟੈਂਟ ਦੀਆਂ ਖਾਲੀ ਅਸਾਮੀਆਂ ਲਈ ਪ੍ਰੀਖਿਆ ਲੈਣ ਜਾ ਰਹੀ ਹੈ। ਉਮੀਦਵਾਰ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਪ੍ਰੀਖਿਆ ਦਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ ਅਤੇ ਪ੍ਰੀਖਿਆ ਕੇਂਦਰ ਅਤੇ ਪ੍ਰੀਖਿਆ ਦੀ ਮਿਤੀ ਦੇਖ ਸਕਦੇ ਹਨ।

ਕਾਂਸਟੇਬਲ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੈਡਰ ਦੀ ਪ੍ਰੀਖਿਆ 14 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। 15 ਅਕਤੂਬਰ ਨੂੰ ਇਨਵੈਸਟੀਗੇਸ਼ਨ ਕੈਡਰ ਦੀ ਹੈੱਡ ਕਾਂਸਟੇਬਲ ਭਰਤੀ ਦਾ ਪਹਿਲਾ ਪੇਪਰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ। ਦੂਜਾ ਪੇਪਰ ਦੁਪਹਿਰ 3 ਤੋਂ 5 ਵਜੇ ਤੱਕ ਹੋਵੇਗਾ। ਜ਼ਿਲ੍ਹਾ ਪੁਲਿਸ ਦੀ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਇਸ ਪੋਸਟ ਲਈ ਵੀ 2 ਪੇਪਰ ਹੋਣਗੇ। ਪਹਿਲਾ ਸਵੇਰੇ 9 ਵਜੇ ਅਤੇ ਦੂਜਾ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ:ਆਟਾ ਵੰਡ ਸਕੀਮ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਦਰਵਾਜ਼ੇ ਖੋਲ੍ਹੇਗੀ : ਬਾਜਵਾ

ਐਡਮਿਟ ਕਾਰਡ ਵੀ ਜਲਦੀ ਹੀ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਜਾਰੀ ਕੀਤੇ ਜਾਣਗੇ। ਪੁਲਿਸ ਵਿਭਾਗ ਨੇ ਇੰਟੈਲੀਜੈਂਸ ਕਾਡਰ ਵਿੱਚ ਖੁਫੀਆ ਸਹਾਇਕਾਂ (ਕਾਂਸਟੇਬਲ ਦੇ ਰੈਂਕ ਵਿੱਚ) ਅਤੇ ਜਾਂਚ ਕਾਡਰ ਵਿੱਚ ਕਾਂਸਟੇਬਲਾਂ ਦੀਆਂ 794 ਅਸਾਮੀਆਂ, ਜਾਂਚ ਕੇਡਰ ਵਿੱਚ ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ, ਅਤੇ ਸਬ-ਇੰਸਪੈਕਟਰਾਂ ਲਈ 473 ਅਸਾਮੀਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਹੈ।

-PTC News

Related Post