ਪੰਜਾਬ ਪੁਲਿਸ ਦਾ ਕੋਰੋਨਾ–ਗੀਤ, ਇੰਝ ਕਰ ਰਹੇ ਨੇ ਲੋਕਾਂ ਨੂੰ ਜਾਗਰੂਕ

By  Jashan A March 21st 2020 05:19 PM

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਹਿਰ ਨੇ ਦੁਨੀਆ ਭਰ 'ਚ ਤਹਿਲਕਾ ਮਚਾਇਆ ਹੋਇਆ ਹੈ। ਇਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ 'ਚ 13 ਕੇਸ ਪਾਜ਼ਿਟਿਵ ਸਾਹਮਣੇ ਆ ਚੁੱਕੇ ਹਨ। ਮੋਹਾਲੀ 'ਚ 4, ਅੰਮ੍ਰਿਤਸਰ, 2 ਹੁਸ਼ਿਆਰਪੁਰ 1ਅਤੇ ਨਵਾਂਸ਼ਹਿਰ 'ਚ 6 ਮਰੀਜ਼ ਸਾਹਮਣੇ ਆ ਚੁੱਕੇ ਹਨ। ਅਜਿਹੇ 'ਚ ਕੇਂਦਰ ਤੇ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਜਨਤਾ ਨੂੰ ਕੋਰੋਨਾ ਤੋਂ ਬਚਣ ਦੇ ਤਰੀਕੇ ਵਾਰ–ਵਾਰ ਦੱਸੇ ਜਾ ਰਹੇ ਹਨ।

ਹੁਣ ਪੰਜਾਬ ਪੁਲਿਸ ਨੇ ਇੱਕ ਮੌਲਿਕ ਤੇ ਉਸਾਰੂ ਗੀਤ ਰਾਹੀਂ ਕੋਰੋਨਾ ਤੋਂ ਸਾਵਧਾਨ ਰਹਿਣ ਦੇ ਤਰੀਕੇ ਦੱਸੇ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਜੇ ਖੰਘ ਆਉਂਦੀ ਤਾਂ ਕਿਵੇਂ ਬਾਂਹ ਅੱਗੇ ਕਰ ਕੇ ਖੰਘਣਾ ਹੈ। ਕਿਸੇ ਨਾਲ ਹੱਥ ਨਹੀਂ ਮਿਲਾਉਣਾ, ਸਗੋਂ ਦੂਰੋਂ ਸਤਿ ਸ੍ਰੀ ਅਕਾਲ ਜਾਂ ਨਮਸਤੇ ਆਖੋ।

ਹੋਰ ਪੜ੍ਹੋ: ਪੁਲਿਸ ਵਾਲੇ 'ਤੇ ਸਾਨ੍ਹ ਦਾ ਹਮਲਾ, ਹਵਾ 'ਚ ਉਡਾਇਆ ਮੁਲਾਜ਼ਮ, ਹੋਈ ਮੌਤ (ਤਸਵੀਰਾਂ)

https://twitter.com/PunjabPoliceInd/status/1241302455658221569?s=20

ਇੰਝ ਹੀ ਸੈਨੇਟਾਇਜ਼ਰ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ। ਵਿਡੀਓ ਵਿੱਚ ਪੰਜਾਬ ਪੁਲਿਸ ਦੇ ਜਵਾਨ ਤੇ ਅਧਿਕਾਰੀ ਭੰਗੜਾ ਪਾ ਕੇ ਕੋਰੋਨਾ ਤੋਂ ਬਚਾਅ ਦੇ ਤਰੀਕੇ ਦੱਸਦੇ ਹਨ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕਰੀਬ 276,125 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 11,404 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਭਾਰਤ ‘ਚ 258 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post