ਇੱਕ ਤੋਂ ਬਾਅਦ ਇੱਕ ਹੋਈਆਂ ਚੋਰੀ ਦੀਆਂ ਘਟਨਾਵਾਂ ਦਾ ਪਰਦਾਫਾਸ਼, ਪੁਲਿਸ ਦੇ ਹੱਥ ਲੱਗੇ ਅਹਿਮ ਸੁਰਾਗ

By  Joshi October 10th 2018 05:53 PM

ਇੱਕ ਤੋਂ ਬਾਅਦ ਇੱਕ ਹੋਈਆਂ ਚੋਰੀ ਦੀਆਂ ਘਟਨਾਵਾਂ ਦਾ ਪਰਦਾਫਾਸ਼, ਪੁਲਿਸ ਦੇ ਹੱਥ ਲੱਗੇ ਅਹਿਮ ਸੁਰਾਗ

ਪਟਿਆਲਾ/ ਰੋਪੜ: ਥਾਣਾ ਬਨੂੜ ਪੁਲਿਸ ਵਲੋਂ ਲਾਡਰਾਂ ਨੂੰ ਜਾਂਦਿਆ ਬਾਬਾ ਬੰਦਾਂ ਸਿੰਘ ਬਹਾਦਰ ਰੋਡ 'ਤੇ ਨਾਕੇਬੰਦੀ ਦੋਰਾਨ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਸਮੇਤ ਮੋਟਰਸਾਇਕਲ ਕਾਬੂ ਕਰ ਲਿਆ ਹੈ।

ਸੂਤਰਾਂ ਅਨੁਸਾਰ ਚੋਰਾਂ ਤੋਂ 6 ਮੋਟਰਸਾਇਕਲ ਤੇ 3 ਰਿਕਸ਼ਾ ਰੇਹੜੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ ਐਸ ਪੀ ਸ਼੍ਰੀ ਪਾਂਥੇ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਬਿਰੇਸ਼ ਉਰਫ ਵਿਜੈ ਬਰੇਲੀ, ਗੁਰਵਿੰਦਰ ਸਿੰਘ ਤੇ ਸ਼ੁਭਾਸ ਵਾਸੀ ਖਾਸਪੁਰ, ਦਰਸ਼ਨ ਲਾਲ ਵਾਸੀ ਬਨੂੜ ਵਜੋਂ ਹੋਈ ਹੈ।

ਹੋਰ ਪੜ੍ਹੋ: ਗੋਦੀ ਬੱਚਾ ਚੁੱਕ ਕੇ ਭੀਖ ਮੰਗਣ ਵਾਲੀਆਂ ਔਰਤਾਂ ਦਾ ਅਸਲੀ ਸੱਚ ਆਇਆ ਸਾਹਮਣੇ,ਦੇਖੋ ਵੀਡੀਓ

ਪੁਲਿਸ ਵਲੋਂ ਦੋਸ਼ੀਆਂ ਖਿਲਾਫ ਧਾਰਾ 379, 411, 473 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੁਸਰੇ ਪਾਸੇ ਰੋਪੜ ਪੁਲਿਸ ਨੇ ਵੀ ਤਿੰਨ ਕਾਰ ਚੋਰਾਂ ਤੋਂ 15 ਚੋਰੀ ਦੀਆ ਗੱਡੀਆ ਬਰਾਮਦ ਕੀਤੀਆ ਹਨ।

ਨਾਲ ਹੀ ਪੁਲਿਸ ਨੇ ਪਕੜੇ ਗਏ ਇਨਾਂ ਚੋਰਾਂ ਕੋਲੋ ਕਈ ਗੱਡੀਆ ਦੇ ਇੰਜਣ ਵੀ ਬਰਾਮਦ ਕੀਤੇ ਹਨ।

ਦੱਸਣਯੋਗ ਹੈ ਕਿ ਫੜੇ ਗਏ ਚੋਰਾਂ 'ਚੋਂ ਇੱਕ ਚੋਰ ਮਕੈਨੀਕਲ ਇੰਜੀਨਿਅਰਿੰਗ 'ਚ ਐਮ.ਟੈਕ ਪਾਸ ਹੈ ਅਤੇ ਹਾਈ ਟੈਕ ਤਰੀਕਿਆਂ ਨਾਲ ਗੱਡੀਆਂ ਗੱਡੀਆ ਚੋਰੀ ਕਰਦੇ ਹਨ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਮਹਿੰਗੀਆਂ ਗੱਡੀਆ ਨੂੰ ਚੋਰੀ ਕਰਕੇ ਫਿਰ ਉਹਨਾਂ ਦੇ ਜਾਅਲੀ ਦਸਤਾਵੇਜ ਬਣਾ ਕੇ ਅੱਗੇ ਵੇਚ ਦਿੰਦੇ ਸਨ।

—PTC News

Related Post