ਗੋਦੀ ਬੱਚਾ ਚੁੱਕ ਕੇ ਭੀਖ ਮੰਗਣ ਵਾਲੀਆਂ ਔਰਤਾਂ ਦਾ ਅਸਲੀ ਸੱਚ ਆਇਆ ਸਾਹਮਣੇ,ਦੇਖੋ ਵੀਡੀਓ

ਗੋਦੀ ਬੱਚਾ ਚੁੱਕ ਕੇ ਭੀਖ ਮੰਗਣ ਵਾਲੀਆਂ ਔਰਤਾਂ ਦਾ ਅਸਲੀ ਸੱਚ ਆਇਆ ਸਾਹਮਣੇ,ਦੇਖੋ ਵੀਡੀਓ:ਪੰਜਾਬ ਦੀਆਂ ਸੜਕਾਂ,ਬਾਜ਼ਾਰਾਂ ਤੇ ਮੁਹੱਲਿਆਂ ‘ਚ ਅੌਰਤਾਂ ਝੁੰਡ ਬਣਾਕੇ ਲੋਕਾਂ ਨੂੰ ਘੇਰ ਕੇ ਪੈਸੇ ਮੰਗਦੀਆਂ ਨਜ਼ਰੀਂ ਪੈਂਦੀਆਂ ਹਨ।ਇਹ ਰਾਹਗੀਰਾਂ ਨੂੰ ਚਾਹੇ ਉਹ ਮੋਟਰਸਾਈਕਲ ਜਾਂ ਕਾਰ ਵਿੱਚ ਕਿਉਂ ਨਾ ਹੋਵੇ ਨੂੰ ਅਚਾਨਕ ਰੋਕਦੀਆਂ ਹਨ ਤੇ ਆਪਣੇ ਆਪਣੇ ਬੱਚੇ ਨੂੰ ਭੁੱਖਾ ਦੱਸ ਕੇ ਭੀਖ ਮੰਗਦੀਆਂ ਹਨ।

ਪੰਜਾਬ ਦੀਅਾਂ ਸੜਕਾਂ ਤੇ ਅਕਸਰ ਹੀ ਅਜਿਹੇ ਮੰਗਤੇ ਭੀਖ ਮੰਗਦੇ ਦੇਖੇ ਜਾ ਸਕਦੇ ਹਨ।ਜਿੰਨਾਂ ਨੂੰ ਇਹ ਸੋਚਦਿਅਾਂ ਲੋਕ ਥੋੜੇ ਬਹੁਤ ਪੈਸੇ ਦੇ ਦਿੰਦੇ ਹਨ ਕਿ ੳੁਨਾਂ ਦਾ ਬੱਚਾ ਹੈ ਪਰ ਇੱਕ ਛਾਣਬੀਣ ਦੌਰਾਨ ਸਾਹਮਣੇ ਅਾਇਅਾ ਹੈ ਕਿ ਕਈ ਲੋਕ ਭੀਖ ਮੰਗਣ ਨੂੰ ਹੀ ਕਮਾਈ ਦਾ ਸਾਧਨ ਬਣਾ ਰਹੇ ਹਨ।

ਅਜਿਹਾ ਹੀ ਇੱਕ ਵੀਡੀਓ ਅੱਜ ਸੋਸ਼ਲ ਮੀਡੀਆ ‘ਤੇ ਵਰਾਇਲ ਹੋ ਰਿਹਾ ਹੈ,ਜਿਸ ‘ਚ ਇੱਕ ਔਰਤ ਬੱਚਾ ਗੋਦੀ ‘ਚ ਚੁੱਕ ਕੇ ਭੀਖ ਮੰਗ ਰਹੀ ਸੀ।ਜਿਸ ਦਾ ਇਸ ਵੀਡੀਓ ਵਿੱਚ ਅਸਲੀ ਸੱਚ ਸਾਹਮਣੇ ਲਿਆਂਦਾ ਗਿਆ ਹੈ।ਜਦੋਂ ਕਿਸੇ ਰਾਹੀਗਰ ਵੱਲੋਂ ਉਕਤ ਔਰਤ ਨੂੰ ਰੋਕ ਕੇ ਵਾਰ -ਵਾਰ ਬੱਚਾ ਦਿਖਾਉਣ ਲਈ ਕਿਹਾ ਤਾਂ ਸਭ ਕੁੱਝ ਸਾਫ਼ ਹੋ ਗਿਆ।ਦੱਸ ਦੇਈਏ ਕਿ ਉਕਤ ਔਰਤ ਨੇ ਕੱਪੜੇ ਇਕੱਠਾ ਕਰਕੇ ਉਸਨੂੰ ਬੱਚੇ ਦਾ ਰੂਪ ਦਿੱਤਾ ਹੋਇਆ ਸੀ।ਜਿਸ ਦੇ ਨਾਮ’ਤੇ ਉਹ ਭੀਖ ਮੰਗਦੀਆਂ ਸਨ।

-PTCNews