ਪੰਜਾਬ 'ਚ ਹਲਕੀ ਬਾਰਿਸ਼ ਨਾਲ ਘੱਟ ਹੋਈ ਗਰਮੀ, ਅੱਜ ਵੀ ਪੈ ਸਕਦੈ ਮੀਂਹ

By  Jashan A June 18th 2019 10:15 AM

ਪੰਜਾਬ 'ਚ ਹਲਕੀ ਬਾਰਿਸ਼ ਨਾਲ ਘੱਟ ਹੋਈ ਗਰਮੀ, ਅੱਜ ਵੀ ਪੈ ਸਕਦੈ ਮੀਂਹ,ਮੋਹਾਲੀ: ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਚ ਹੋਈ ਹਲਕੀ ਬੂੰਦਾਬਾਂਦੀ ਤੋਂ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲ ਗਈ ਹੈ। ਹਲਕੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39. 6 ਡਿਗਰੀ ਅਤੇ ਘੱਟ ਤੋਂ ਘੱਟ 28.2 ਡਿਗਰੀ ਰਿਹਾ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਵੀ ਉਮੀਦ ਹੈ।ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਤੇਜ਼ ਧੁੱਪ ਰਹਿਣ ਦੇ ਬਾਅਦ ਸ਼ਾਮ 4 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ।

ਹੋਰ ਪੜ੍ਹੋ: ਅਮਰੀਕਾ : ਪਿਤਾ ਕਤਲ ਮਾਮਲੇ 'ਚ ਭਾਰਤੀ ਮੂਲ ਦੇ ਪੁੱਤਰ ਨੂੰ ਮਿਲੀ 25 ਸਾਲ ਦੀ ਸਜ਼ਾ

ਇਨ੍ਹਾਂ ਤੇਜ਼ ਹਵਾਵਾਂ ਕਾਰਨ ਕਾਫੀ ਦੇਰ ਤੱਕ ਸੜਕਾਂ 'ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਥੇ ਹੀ ਆਸਮਾਨ 'ਚ ਕਾਲੇ ਬੱਦਲ ਘਿਰ ਆਏ। ਇਸ ਦੌਰਾਨ ਕੁਝ ਹਿੱਸਿਆਂ 'ਚ ਹਲਕੀ ਬੂੰਦਾਬਾਂਦੀ ਹੋਈ ਜਿਸ ਨੇ ਮੌਸਮ ਨੂੰ ਠੰਡਾ ਬਣਾ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਸੀ। ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਝਿਜਕਦੇ ਸਨ। ਹਰ ਪਾਸੇ ਸੜਕਾਂ ਸੁੰਨੀਆਂ ਦਿਖਾਈ ਦਿੰਦੀਆਂ ਸਨ। ਜੇਕਰ ਲੋਕ ਬਾਹਰ ਨਿਕਲਦੇ ਵੀ ਸਨ ਤਾਂ ਉਹਨਾਂ ਨੂੰ ਲੈਮਨ ਅਤੇ ਠੰਡੀਆਂ ਚੀਜ਼ਾਂ ਦੀ ਸਹਾਇਤਾ ਲੈਣੀ ਪੈਂਦੀ ਸੀ।

-PTC News

Related Post