ਪੰਜਾਬ 'ਚ ਕਈ ਥਾਈਂ ਬੱਦਲਵਾਈ, ਅਗਲੇ 24 ਤੋਂ 48 ਘੰਟਿਆਂ 'ਚ ਹੋ ਸਕਦੀ ਹੈ ਬਾਰਿਸ਼ !!!

By  Jashan A November 26th 2019 02:01 PM

ਪੰਜਾਬ 'ਚ ਕਈ ਥਾਈਂ ਬੱਦਲਵਾਈ, ਅਗਲੇ 24 ਤੋਂ 48 ਘੰਟਿਆਂ 'ਚ ਹੋ ਸਕਦੀ ਹੈ ਬਾਰਿਸ਼ !!!,ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਇਸ ਵਾਰ ਤਾਪਮਾਨ ਵੀ ਪਿਛਲੇ ਸਾਲ ਦੇ ਮੁਕਾਬਲੇ 1 ਡਿਗਰੀ ਹੇਠਾਂ ਜਾ ਰਿਹਾ ਹੈ ਅਤੇ ਅਗਲੇ 24 ਤੋਂ 48 ਘੰਟਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਬੱਦਲਵਾਈ ਬਣੀ ਹੋਈ ਹੈ ਤੇ ਕਈ ਥਾਵਾਂ 'ਤੇ ਹਲਕੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ।

weatherਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਤਾਪਮਾਨ ਪਿਛਲੇ ਸਾਲ ਨਾਲੋਂ 1 ਡਿਗਰੀ ਘੱਟ ਚੱਲ ਰਿਹਾ ਹੈ।ਇਸ ਤੋਂ ਇਲਾਵਾ ਆਉਣ ਵਾਲੇ 24 ਘੰਟਿਆਂ 'ਚ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ: ਪੀਏਯੂ ਨੇ ਕੀਤੀ ਨਰਮਾ-ਕਾਸ਼ਤਕਾਰਾਂ ਨੂੰ ਅਪੀਲ

weatherਮੀਂਹ ਕਾਰਨ ਮੌਸਮ ਖੁੱਲ੍ਹ ਜਾਵੇਗਾ ਅਤੇ ਠੰਡ ਹੋਰ ਵੀ ਵਧੇਗੀ। ਹਾਲਾਂਕਿ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਕੁਝ ਗਿਰਾਵਟ ਆਈ ਹੈ, ਜੋ ਕਿ ਲੋਕਾਂ ਲਈ ਖੁਸ਼ਖਬਰੀ ਹੈ, ਪਰ ਵੱਧ ਰਹੀ ਠੰਡ ਕਾਰਨ ਉਨ੍ਹਾਂ ਨੂੰ ਸਾਵਧਾਨ ਰਹਿਣਾ ਪਏਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਬਾਰੇ ਵੀ ਸਲਾਹ ਦਿੱਤੀ ਹੈ।

-PTC News

 

Related Post