ਸੋਮਵਾਰ ਦੇਰ ਸ਼ਾਮ ਨੂੰ ਵਾਪਰੇ ਕਈ ਦਰਦਨਾਕ ਹਾਦਸੇ,ਕਈ ਲੋਕਾਂ ਦੀ ਮੌਤ, ਕਈ ਦੇ ਲੱਗੀਆਂ ਸੱਟਾਂ

By  Shanker Badra February 11th 2020 09:50 PM

ਸੋਮਵਾਰ ਦੇਰ ਸ਼ਾਮ ਨੂੰ ਵਾਪਰੇ ਕਈ ਦਰਦਨਾਕ ਹਾਦਸੇ,ਕਈ ਲੋਕਾਂ ਦੀ ਮੌਤ, ਕਈ ਦੇ ਲੱਗੀਆਂ ਸੱਟਾਂ:ਚੰਡੀਗੜ੍ਹ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹੇ ਹੀ ਤਾਜ਼ਾ ਮਾਮਲੇ ਜੰਡਿਆਲਾ-ਫਗਵਾੜਾ ,ਬਠਿੰਡਾ ,ਭਦੌੜ ਤੋਂ ਸਾਹਮਣੇ ਆਏ ਹਨ ,ਜਿੱਥੇ ਵੱਖ -ਵੱਖ ਸੜਕੀ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਇਸ ਦੌਰਾਨ ਜੰਡਿਆਲਾ -ਫਗਵਾੜਾ ਰੋਡ 'ਤੇ ਅੱਜ ਵਾਪਰੀ ਸੜਕ ਦੁਰਘਟਨਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਕ ਗੰਭੀਰ ਰੂਪ ਵਿਚ ਫੱਟੜ ਹੋਇਆ ਹੈ।

punjab-road-accident-many-deaths-many-injured-late-monday-evening ਸੋਮਵਾਰ ਦੇਰ ਸ਼ਾਮ ਨੂੰ ਵਾਪਰੇ ਕਈ ਦਰਦਨਾਕ ਹਾਦਸੇ,ਕਈ ਲੋਕਾਂ ਦੀ ਮੌਤ, ਕਈ ਦੇ ਲੱਗੀਆਂ ਸੱਟਾਂ

ਇਸ ਦੇ ਇਲਾਵਾ ਕਸਬਾ ਭਦੌੜਦੇ ਤਲਵੰਡੀ ਰੋਡ ’ਤੇ ਵਾਪਰੇ ਇਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ 2 ਲੜਕੀਆਂ ਐਕਟਿਵਾ ’ਤੇ ਭਦੌੜ ਤੋਂ ਟਿਊਸ਼ਨ ਪੜ ਕੇ ਆਪਣੇ ਪਿੰਡ ਤਲਵੰਡੀ ਵੱਲ ਨੂੰ ਜਾ ਰਹੀਆਂ ਸੀ। ਇਸ ਦੌਰਾਨ ਮੋਟਰਸਾਈਕਲ ਚਾਲਕ ਸੱਤਪਾਲ ਸਿੰਘ ਦੀ ਟੱਕਰ ਐਕਟਿਵਾ ਨਾਲ ਹੋ ਗਈ ਅਤੇ ਸੱਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਈ ਨੂੰ  ਗੰਭੀਰ ਸੱਟਾਂ ਲੱਗੀਆਂ ਹਨ।

punjab-road-accident-many-deaths-many-injured-late-monday-evening ਸੋਮਵਾਰ ਦੇਰ ਸ਼ਾਮ ਨੂੰ ਵਾਪਰੇ ਕਈ ਦਰਦਨਾਕ ਹਾਦਸੇ,ਕਈ ਲੋਕਾਂ ਦੀ ਮੌਤ, ਕਈ ਦੇ ਲੱਗੀਆਂ ਸੱਟਾਂ

ਇਸ ਦੇ ਇਲਾਵਾ ਸੋਮਵਾਰ ਦੇਰ ਸ਼ਾਮ ਨੂੰ ਇੱਕ ਮੋਟਰਸਾਈਕਲ ਸਵਾਰ ਬਠਿੰਡਾ ਦੇ ਜੱਸੀ ਚੌਕ ਕੋਲ ਜਾ ਰਿਹਾ ਸੀ। ਇਸ ਦੌਰਾਨ ਇੱਕ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿ੍ਤਕ ਵਿਅਕਤੀਆਂ ਦੀ ਪਛਾਣ ਸੰਪੂਰਨ ਸਿੰਘ ਵਾਸੀ ਮੁਲਤਾਨੀਆ ਤੇ ਸੰਦੀਪ ਗਿਰਧਰ ਵਾਸੀ ਮੁਕਤਸਰ ਵਜੋਂ ਹੋਈ ਹੈ ਤੇ ਹਾਦਸੇ 'ਚ ਜ਼ਖ਼ਮੀ ਹੋਏ ਕਾਰ ਚਾਲਕ ਦੀ ਪਛਾਣ ਲਵੀਸ਼ ਅਰੋੜਾ ਵਾਸੀ ਮੁਕਤਸਰ ਵਜੋਂ ਹੋਈ ਹੈ।

-PTCNews

Related Post