ਬਸੀ ਪਠਾਣਾ :ਬਾਰਵੀ ਦੀ ਹੋ ਰਹੀ ਪ੍ਰੀਖਿਆ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਮਾਰੀ ਰੇਡ

By  Shanker Badra March 8th 2019 06:47 PM

ਬਸੀ ਪਠਾਣਾ :ਬਾਰਵੀ ਦੀ ਹੋ ਰਹੀ ਪ੍ਰੀਖਿਆ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਮਾਰੀ ਰੇਡ:ਬਸੀ ਪਠਾਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨਕਲ ਮਾਰਨ ਵਾਲੇ ਵਿਦਿਆਰਥੀਆਂ 'ਤੇ ਸਖ਼ਤ ਐਕਸ਼ਨ ਦੇ ਮੂਡ ਵਿਚ ਹੈ।ਅਜਿਹਾ ਹੀ ਮਾਮਲਾ ਫਤਹਿਗੜ ਸਾਹਿਬ ਦੇ ਬੱਸੀ ਪਠਾਣਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵੇਖਣ ਨੂੰ ਮਿਲਿਆ ਹੈ।ਜਿਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਾਲੀਆ ਨੇ ਬਾਰਵੀ ਦੀ ਹੋ ਰਹੀ ਪ੍ਰੀਖਿਆ 'ਚ ਰੇਡ ਮਾਰੀ ਹੈ।ਉਨ੍ਹਾਂ ਨੇ ਖਾਸ ਤੌਰ 'ਤੇ ਪ੍ਰਸ਼ਨ ਪੱਤਰਾਂ ਵਾਲੇ ਲਿਫਾਫਿਆਂ ਦੀ ਵੀ ਚੈਕਿੰਗ ਕੀਤੀ ਹੈ।

Punjab School Education Board Chairman 12th examination Raid
ਬਸੀ ਪਠਾਣਾ : ਬਾਰਵੀ ਦੀ ਹੋ ਰਹੀ ਪ੍ਰੀਖਿਆ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਮਾਰੀ ਰੇਡ

ਓਥੇ 12ਵੀਂ ਜਮਾਤ ਦਾ ਫੀਜ਼ਿਕਸ , ਪੁਲਿਟੀਕਲ ਸਾਇੰਸ ਅਤੇ ਬਿਜ਼ਨਸ ਸਟੱਡੀ ਦਾ ਪੇਪਰ ਚੱਲ ਰਿਹਾ ਸੀ।ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਾਲੀਆ ਨੇ ਅੰਗਰੇਜ਼ੀ ਦੇ ਪੇਪਰ ਲੀਕ ਨੂੰ ਪੂਰੀ ਤਰਾਂ ਅਫਵਾਹ ਕਰਾਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਕਿ ਪਹਿਲੀ ਵਾਰ ਸਿਖਿਆ ਵਿਭਾਗ ਨੇ ਨਕਲ ਰੋਕਣ ਲਈ ਸਪੈਸ਼ਲ ਅਸਾਮੀ ਤਿਆਰ ਕੀਤੀ ਹੈ।ਜਿਸ ਦੀ ਡਿਓਟੀ ਪ੍ਰੀਖਿਆ ਕੇਂਦਰ ਦੇ ਬਾਹਰ ਨਕਲ ਰੋਕਣ ਲਈ ਲਗਾਈ ਗਈ ਹੈ।

Punjab School Education Board Chairman 12th examination Raid
ਬਸੀ ਪਠਾਣਾ : ਬਾਰਵੀ ਦੀ ਹੋ ਰਹੀ ਪ੍ਰੀਖਿਆ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਮਾਰੀ ਰੇਡ

ਦੱਸ ਦੇਈਏ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਕੁੱਲ 2055 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ 1100 ਤੋਂ ਵੱਧ ਸੀਸੀਟੀਵੀ ਕੈਮਰੇ ਖਾਸ ਤੌਰ 'ਤੇ ਲਗਾਏ ਗਏ ਹਨ ਤਾਂ ਜੋ ਨਕਲ ਮਾਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇ।

-PTCNews

Related Post