ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਅਗਸਤ ਨੂੰ ਹੋਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਰੱਦ

By  Shanker Badra August 16th 2018 09:10 PM -- Updated: August 16th 2018 09:17 PM

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 17 ਅਗਸਤ ਨੂੰ ਹੋਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਰੱਦ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਜਾਣਕਾਰੀ 'ਚ ਦੱਸਿਆ ਗਿਆ ਗਿਆ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਅਚਾਨਕ ਸਵਰਗਵਾਸ ਹੋ ਜਾਣ ਦੇ ਸ਼ੋਕ ਵਜੋਂ ਦਸਵੀਂ/ਬਾਰ੍ਹਵੀਂ ਦੇ ਅਨੁਪੂਰਕ ਇਮਤਿਹਾਨ ਅਤੇ ਬੋਰਡ ਦੇ ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।

ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਕ ਬੋਰਡ ਵੱਲੋਂ 17 ਅਗਸਤ ਨੂੰ ਹੋਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 17 ਅਗਸਤ ਨੂੰ ਹੋਣ ਵਾਲੇ ਪੇਪਰ ਦੀ ਮਿਤੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।

ਉੋਨ੍ਹਾਂ ਦੱਸਿਆ ਕਿ ਉਪ੍ਰੋਕਤ ਸ੍ਰੇਣੀਆਂ ਦੇ ਬਾਕੀ ਇਸਤਿਹਾਨ ਪਹਿਲਾਂ ਜਾਰੀ ਡੇਟ-ਸ਼ੀਟ ਮੁਤਾਬਕ ਹੋਣਗੇ।ਕਲੋਹੀਆ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਬੋਰਡ ਵੱਲੋਂ ਹਰ ਸਾਲ ਕਾਰਵਾਈ ਜਾਣ ਵਾਲੇ ਅਕਾਦਮਿਕ ਵਿੱਦਿਅਕ ਮੁਕਾਬਲੇ ਜੋ ਕਿ 17,18,19 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਣੇ ਸਨ,ਇਹ ਮੁਕਾਬਲੇ ਵੀ ਹਾਲ ਦੀ ਘੜੀ ਰੱਦ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

-PTCNews

Related Post