ਪੰਜਾਬੀ ਗਾਇਕ ਬੱਬੂ ਮਾਨ ਦਾ ਦੁਨੀਆਂ ਭਰ ਦੇ ਡਰਾਈਵਰਾਂ ਨੂੰ ਸਮਰਪਿਤ ਨਵਾਂ ਗੀਤ

By  Shanker Badra June 9th 2020 03:49 PM

ਪੰਜਾਬੀ ਗਾਇਕ ਬੱਬੂ ਮਾਨ ਦਾ ਦੁਨੀਆਂ ਭਰ ਦੇ ਡਰਾਈਵਰਾਂ ਨੂੰ ਸਮਰਪਿਤ ਨਵਾਂ ਗੀਤ:ਚੰਡੀਗੜ੍ਹ :  ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੰਟ ਵਾਲਾ ਮਾਨ ਵੀ ਕਹਿੰਦੇ ਹਨ। ਉਹ ਆਪਣੇ ਗਾਣਿਆਂ ਸਦਕਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।

ਅਜਿਹਾ ਉਹਨਾਂ ਦਾ ਕੋਈ ਗੀਤ ਨਹੀਂ ਹੋਵੇਗਾ ,ਜਿਸਨੂੰ ਲੋਕਾਂ ਵਲੋਂ ਪਸੰਦ ਨਾ ਕੀਤਾ ਗਿਆ ਹੋਵੇ। ਹਾਲ ਹੀ 'ਚ ਉਹਨਾਂ ਦਾ ਨਵਾਂ ਗੀਤ ਆਇਆ ਹੈ ,ਜਿਸਦਾ ਨਾਮ ''ਰਾਤਾਂ ਦੇ ਰਾਹੀ '' ਹੈ। ਇਸ ਗੀਤ ਵਿਚ ਉਹਨਾਂ ਨੇ ਆਮ ਇਨਸਾਨ ਦੀ ਜਿੰਦਗੀ ਦੀ ਗੱਲ ਕੀਤੀ ਹੈ, ਇਹ ਗੀਤ ਦੁਨੀਆਂ ਭਰ ਦੇ ਟਰੱਕ ਡਰਾਈਵਰਾਂ, ਆਟੋ, ਟੈਕਸੀ ਅਤੇ ਬੱਸ ਚਲਾਉਣ ਵਾਲੇ ਡਰਾਈਵਰਾਂ ਨੂੰ ਸਮਰਪਿਤ ਹੈ।

ਬੱਬੂ ਮਾਨ ਨੇ ਇਸ ਗੀਤ ਨੂੰ ਖੁਦ ਗਾਉਣ ਦੇ ਨਾਲ -ਨਾਲ ਇਸ ਨੂੰ ਕੰਪੋਜ ਵੀ ਆਪ ਹੀ ਕੀਤਾ ਹੈ, ਇਹ ਹੀ ਨਹੀਂ ਇਸਦਾ ਮਿਊਜ਼ਿਕ ਵੀ ਉਨ੍ਹਾਂ ਨੇ ਆਪ ਤਿਆਰ ਕੀਤਾ ਹੈ। ਇਸ ਗੀਤ ਨੂੰ ਉਹਨਾਂ ਨੇ ਆਪਣੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਇਸ ਤੋਂ ਪਹਿਲਾ ਉਹਨਾਂ ਦਾ 'ਕਲਿੱਕਾਂ' ਗੀਤ ਰਿਲੀਜ਼ ਹੋਇਆ ਸੀ। ਜਿਸਨੂੰ ਦਰਸ਼ਕਾਂ ਵਲੋਂ ਬੁਹਤ ਪਸੰਦ ਕੀਤਾ ਗਿਆ ਸੀ, 'ਤੇ ਹੁਣ ਰਿਲੀਜ ਹੋਇਆ ਗੀਤ ''ਰਾਤਾਂ ਦੇ ਰਾਹੀ'' ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।

-PTCNews

Related Post