ਪੰਜਾਬ 'ਚ ਅਸਮਾਨ ‘ਤੇ ਛਾਇਆ ਧੂੰਆ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੂੰ ਦੇ ਰਿਹਾ ਜਨਮ

By  Shanker Badra October 30th 2018 07:50 PM

ਪੰਜਾਬ 'ਚ ਅਸਮਾਨ ‘ਤੇ ਛਾਇਆ ਧੂੰਆ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੂੰ ਦੇ ਰਿਹਾ ਜਨਮ:ਪੰਜਾਬ, ਹਰਿਆਣਾ, ਦਿੱਲੀ ਦੇ ਕਈ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਧੂੰਏ ਦੀ ਇੱਕ ਚਾਦਰ ਛਾਈ ਹੋਈ ਹੈ।ਅੱਜ ਸਵੇਰ ਤੋਂ ਹੀ ਧੂੰਏ ਦੀ ਚਾਦਰ ਨੇ ਅਸਮਾਨ ਨੂੰ ਇਸ ਤਰ੍ਹਾਂ ਨਾਲ ਢੱਕਿਆ ਹੋਇਆ ਹੈ ਕਿ ਸੂਰਜ ਵੀ ਸਵੇਰ ਤੋਂ ਦਿਖਾਈ ਨਹੀਂ ਦਿੱਤਾ।ਇਸ ਧੂਆਂ ਨੇ ਹੁਣ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਕਰ ਦਿੱਤਾ ਹੈ।ਇਸ ਧੂੰਏ ਕਾਰਨ ਪੰਜਾਬ ਵਾਸੀਆਂ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਅਤੇ ਅੱਖਾਂ ‘ਚ ਵੱਖਰੀ ਤਰ੍ਹਾਂ ਦੀ ਜਲ੍ਹਣ ਹੋ ਰਹੀ ਹੈ।ਇਸ ਦਾ ਪ੍ਰਮੁੱਖ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਅੱਗ ਦੱਸਿਆ ਜਾ ਰਿਹਾ ਹੈ।ਇਹ ਧੂੰਆਂ ਸ਼ਹਿਰ ਵਾਸੀਆਂ ਲਈ ਆਫ਼ਤ ਬਣਿਆ ਹੋਇਆ ਹੈ ,ਜਿਸ ਕਰਕੇ ਸੜਕ ਉਪਰ ਚੱਲਣ ਵਾਲੇ ਰਾਹਗੀਰਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚਾਰੇ ਪਾਸੇ ਛਾਏ ਕਾਲੇ ਧੂੰਏ ਦੇ ਬੱਦਲਾਂ ਕਾਰਨ ਲੋਕਾਂ ਨੂੰ ਆਪਣੇ ਵਹੀਕਲ ਦੀ ਦਿਨੇ ਹੀ ਲਾਈਟ ਜਗ੍ਹਾ ਕੇ ਰਸਤਾ ਪਾਸ ਕਰਨਾ ਪੈ ਰਿਹਾ ਹੈ, ਜਿਸ ਕਰਕੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਹੋਰ ਵੀ ਦਿੱਕਤਾਂ ਪੇਸ਼ ਆ ਰਹੀਆਂ ਹਨ।

ਉੱਧਰ ਦੂਜੇ ਪਾਸੇ ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਸਮਾਨ ‘ਤੇ ਛਾਇਆ ਇਹ ਧੂੰਆ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਮੂੰਹ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਧੂੰਏ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹੋਏ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਹੁਕਮਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਇਸ ਧੂੰਏ ਨਾਲ ਜਿੱਥੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਹੈ ਉੱਥੇ ਹੀ ਲੋਕ ਵੀ ਬਿਮਾਰੀਆਂ ਦੀ ਚਪੇਟ 'ਚ ਆ ਰਹੇ ਹਨ, ਜਿਸ ਕਰਕੇ ਪ੍ਰਸ਼ਾਸ਼ਨ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

-PTCNews

Related Post